07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਸੰਗਰੂਰ, 21 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਹਿਤ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ | ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਏ ਇਮਤਿਹਾਨ ਬਾਰੇ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ ਨੇ ਦੱਸਿਆ ਕਿ ਸੰਗਰੂਰ- ਬਰਨਾਲਾ, ਮਲੇਰਕੋਟਲਾ ਜ਼ੋਨ ਦੇ ਅਧੀਨ ਸੰਗਰੂਰ ਦੇ ਅਕਾਲ ਕਾਲਜ ਫ਼ਾਰ ਵਿਮਨ, ਸਰਕਾਰੀ ਰਣਬੀਰ ਕਾਲਜ, ਮਸਤੂਆਣਾ ਸਾਹਿਬ ਦੇ ਵੱਖ ਵੱਖ ਕਾਲਜਾਂ, ਭਵਾਨੀਗੜ੍ਹ, ਮਹਿਲਾਂ, ਦਿੜ੍ਹਬਾ, ਮੂਨਕ, ਗੁਜਰਾਂ, ਸੁਨਾਮ, ਪਾਤੜਾਂ , ਭਦੌੜ ਤੋਂ ਬਿਨਾਂ ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਕਲੌਦੀ ਅਤੇ ਬਰਨਾਲਾ ਵਿਖੇ ਵੀ ਵੱਖ ਵੱਖ ਕਾਲਜਾਂ ਵਿਚ ਪੀਖਿਆ ਕੇਂਦਰ ਬਣਾਏ ਗਏ | ਗੁਰੂ ਸਾਹਿਬ ਜੀ ਦੀ ਜੀਵਨੀ ਸਬੰਧੀ ਪ੍ਰਕਾਸ਼ਿਤ ਪੁਸਤਕ ਤੇਗ਼ ਬਹਾਦਰ ਸੀ ਕਿ੍ਆ ਤੇ ਆਧਾਰਿਤ ਅਨੁਸਾਰ ਕਰਵਾਏ ਇਸ ਇਮਤਿਹਾਨ ਲਈ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਅਜਮੇਰ ਸਿੰਘ ਜ਼ੋਨਲ ਸਕੱਤਰ, ਗੁਰਮੇਲ ਸਿੰਘ ਵਿੱਤ ਸਕੱਤਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ ਯੁਨਿਟ, ਗੁਰਮੀਤ ਸਿੰਘ, ਅਵਤਾਰ ਸਿੰਘ ਲੀਲਾ ਬਰਨਾਲਾ, ਪੋ੍ਰ. ਹਰਵਿੰਦਰ ਕੌਰ, ਅਮਨਦੀਪ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਦੀ ਨਿਗਰਾਨੀ ਵਿਚ ਵੱਖ-ਵੱਖ ਖੇਤਰਾਂ ਵਿਚ ਹੋਏ ਇਮਤਿਹਾਨ ਲਈ ਰਾਜਵੀਰ ਸਿੰਘ ਫਤਿਹਗੜ੍ਹ ਛੰਨਾ ਅਤੇ ਬੇਬੇ ਨਾਨਕੀ ਸਿਲਾਈ ਕੇਂਦਰ ਦੀ ਪ੍ਰਧਾਨ ਹਰਪ੍ਰੀਤ ਕੌਰ ਦੇ ਨਾਲ ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਵੀਰਪਾਲ ਕੌਰ, ਜਸਪ੍ਰੀਤ ਕੌਰ ਰਾਜੋਮਾਜਰਾ ਅਤੇ ਸਬੰਧਿਤ ਕਾਲਜਾਂ ਦੇ ਪਿ੍ੰਸੀਪਲ ਸਾਹਿਬਾਨ ਦੀ ਅਗਵਾਈ ਵਿਚ ਅਮਨਿੰਦਰ ਕੌਰ, ਰਮਨਦੀਪ ਕੌਰ, ਤੇਜਿੰਦਰ ਕੌਰ , ਡਾ ਸਰਬਜੀਤ ਕੌਰ, ਰਮਨ ਵਿਰਕ, ਜਸਪ੍ਰੀਤ ਸਿੰਘ (ਮਸਤੂਆਣਾ ਸਾਹਿਬ ਦੀਆਂ ਸੰਸਥਾਵਾਂ), ਅਵਿਨਾਸ਼ ਕੌਰ , ਅਰਸ਼ਜੋਤ ਕੌਰ, ਡਾ. ਹਰਮਿੰਦਰ ਸਿੰਘ ਮੱਖਣ, ਡਾ. ਰਾਜਵਿੰਦਰ ਕੌਰ ਸੰਗਰੂਰ, ਡਾ ਭਰਤਇੰਦਰ ਸਿੰਘ, ਪੋ੍ਰ. ਸਿਮਰਨ, ਪੋ੍ਰ. ਲਵਨੀਸ਼ ਗਰਗ ਬਰੜਵਾਲ, ਪੋ੍ਰ. ਅਮਨਪ੍ਰੀਤ ਸਿੰਘ ਬੇਨੜਾ, ਡਾ. ਅਮਨਦੀਪ ਵਾਤਿਸ਼ ਅਮਰਗੜ, ਪੋ੍ਰ. ਅਮਨਪ੍ਰੀਤ ਸਿੰਘ ਸੰਦੌੜ, ਜਸ਼ਨਪ੍ਰੀਤ ਕੌਰ ਦਿੜ੍ਹਬਾ, ਰਾਜਵਿੰਦਰ ਸਿੰਘ, ਜੀ ਐਸ ਸ਼ੇਰਗਿੱਲ, ਅਮਨਦੀਪ ਕੌਰ, ਨਵਜੋਤ ਸਿੰਘ ਪਾਤੜਾਂ, ਸੁਮਨਪ੍ਰੀਤ ਕੌਰ ਸੁਨਾਮ, ਕਿਰਨ ਸੀਕਰੀ ਬਰਨਾਲਾ, ਸੁਖਪਾਲ ਸਿੰਘ ਭਦੌੜ, ਅਰਸ਼ਦੀਪ ਕੌਰ ਮਹਿਲਾਂ ਨੇ ਨਿਗਰਾਨ ਅਮਲੇ ਦੀਆਂ ਡਿਊਟੀਆਂ ਨਿਭਾਈਆਂ | ਜ਼ੋਨਲ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚੋਂ ਜ਼ੋਨ ਦੇ ਪਹਿਲੇ ਪੰਜ ਸਥਾਨਾਂ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ਅਤੇ ਉਤਸ਼ਾਹ ਵਧਾਊ ਇਨਾਮ ਵੀ ਹੋਣਗੇ | ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲ ਡਾ. ਅਮਨਦੀਪ ਕੌਰ, ਡਾ. ਸੁਖਦੀਪ ਕੌਰ, ਡਾ: ਗੀਤਾ ਠਾਕੁਰ, ਡਾ. ਜਸਪਾਲ ਸਿੰਘ, , ਰਾਜਵਿੰਦਰ ਪਾਲ ਸਿੰਘ, ਡਾ. ਗੁਰਵੀਰ ਸਿੰਘ ਡਾਇਰੈਕਟਰ, ਸੁਖਮੀਨ ਕੌਰ ਪਰਮਿੰਦਰ ਕੌਰ, ਪਦਮਪੀਤ ਕੌਰ, ਸੰਜੀਵ ਕੁਮਾਰ, ਡਾ ਕੁਲਵੰਤ ਕੌਰ, ਡਾ. ਹਰਮਿੰਦਰ ਸਿੰਘ ਮੰਡ , ਡਾ. ਬਲਬੀਰ ਸਿੰਘ, ਡਾ. ਬਚਿੱਤਰ ਸਿੰਘ, ਡਾ. ਕਵਿਤਾ ਮਿੱਤਲ, ਰਾਜਨ ਸਰ , ਆਦਿ ਨੇ ਸਟੱਡੀ ਸਰਕਲ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਜ਼ੋਨਲ ਸਕੱਤਰ ਵਲੋਂ ਸਾਰੇ ਕਾਲਜਾਂ ਦੇ ਮੁੱਖੀਆਂ ਅਤੇ ਪ੍ਰੋ ਸਾਹਿਬਾਨ ਵਲੋਂ ਇਮਤਿਹਾਨ ਦੇ ਸੰਚਾਲਨ ਵਿਚ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵਲੋ ਮੂੰਹ-ਖੁਰ ਵੈਕਸੀਨੇਸ਼ਨ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਮੈਡਮ ਬਰਾੜ ਵਲੋਂ ਲੌਂਗੋਵਾਲ ਵਿਚ ਸਟਰੀਟ ਲਾਈਟ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ
Ad Position 24