ਬਠਿੰਡਾ, 21 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਨੂੰ ਮੂੰਹ ਖੁਰ ਬਿਮਾਰੀ ਤੋਂ ਬਚਾਓ ਹਿੱਤ 7ਵੇਂ ਗੇੜ੍ਹ ਦੇ ਮੂੰਹ ਖੁਰ ਟੀਕਾਕਰਨ ਮੁਹਿੰਮ ਦਾ ਅਗਾਜ਼ ਕੀਤਾ ਜਾ ਚੁੱਕਾ ਹੈ | ਇਸ ਮੌਕੇ ਡਾ: ਦਲਜੀਤ ਸਿੰਘ ਸੀਨੀਅਰ ਵੈਟਨਰੀ ਅਫ਼ਸਰ ਬਠਿੰਡਾ ਨੇ ਦੱਸਿਆ ਗੁਰਮੀਤ ਸਿੰਘ ਖੁੱਡੀਆ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਦੀਆਂ ਸਮੂਹ ਤਹਿਸੀਲਾਂ ਵਿਚ ਮੌਜੂਦ 3 ਲੱਖ 73 ਹਜ਼ਾਰ ਗਾਂਵਾਂ, ਮੱਝਾਂ ਨੂੰ ਘਰ-ਘਰ ਜਾ ਕੇ ਪਸ਼ੂ ਪਾਲਣ ਵਿਭਾਗ ਬਠਿੰਡਾ ਟੀਮਾਂ ਗਠਿਤ ਕਰਕੇ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਹੈ | ਸਮੂਹ ਬਲਾਕਾਂ ਵਿਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਪਸ਼ੂਆਂ ਨੂੰ ਮੂੰਹ-ਖੁਰ ਬਿਮਾਰੀ ਦੀ ਤੋਂ ਬਚਾਓ ਹਿੱਤ 7ਵੇਂ ਗੇੜ੍ਹ ਦੇ ਮੂੰਹ ਖੁਰ ਟੀਕਾਕਰਨ ਮੁਹਿੰਮ ਦਾ ਆਗਾਜ਼ ਕੀਤਾ ਜਾ ਚੁੱਕਾ ਹੈ | ਜੋ ਕਿ 28 ਨਵੰਬਰ ਤੱਕ ਚੱਲੇਗਾ | ਇਸੇ ਤਹਿਤ ਟੀਮਾਂ ਵਲੋਂ ਸਿਰਕੀ ਬਜ਼ਾਰ ਗਊਸ਼ਾਲਾ ਵਿਚ ਪਸ਼ੂਆਂ ਨੂੰ ਵੈਕਸੀਨ ਲਗਾਈ ਗਈ | ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਪਸ਼ੂ ਧੰਨ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਸਮੇਂ ਸਿਰ ਵੈਕਸੀਨੇਸ਼ਨ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਕਿਸੇ ਦੇ ਵੀ ਪਸ਼ੂ ਧੰਨ ਦਾ ਬਿਮਾਰੀ ਹੋਣ 'ਤੇ ਨੁਕਸਾਨ ਨਾ ਹੋਵੇ | ਉਨ੍ਹਾਂ ਕਿਹਾ ਕਿ ਸਮੂਹ ਗਊਸ਼ਾਲਾਵਾਂ 'ਚ ਵੀ ਸਮੂਹ ਗਊ ਧੰਨ ਨੂੰ ਮੂੰਹ ਖੁਰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਮਲਹੋਤਰਾ, ਸਹਾਇਕ ਨਿਰਦੇਸ਼ਕ ਡਾ: ਵਿਜੈ, ਸਿਰਕੀ ਬਜ਼ਾਰ ਗਊਸ਼ਾਲਾ ਦੇ ਪ੍ਰਧਾਨ ਰਜਿੰਦਰ ਕੁਮਾਰ ਰਾਜੂ ਭੱਠੇ ਵਾਲਾ, ਸਾਧੂ ਰਾਮ ਕੁਸ਼ਲਾ ਸੈਕਟਰੀ ਗਊਸ਼ਾਲਾ, ਡਾ: ਨਰੇਸ਼, ਡਾ: ਚਮਨਦੀਪ ਕੌਰ, ਰਿੰਪੀ ਚਰਨਜੀਤ ਮੌਜੂਦ ਸਨ |
ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵਲੋ ਮੂੰਹ-ਖੁਰ ਵੈਕਸੀਨੇਸ਼ਨ ਦੀ ਕੀਤੀ ਸ਼ੁਰੂਆਤ
ਅਜੀਤ ਡੈਸਕ
22-10-2025