07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਤਿਉਹਾਰਾਂ ਦੇ ਸਮੇਂ ਲੋਕਾਂ ਲਈ ਸਫ਼ਾਈ ਅਤੇ ਸੁਵਿਧਾ ਸੁਨਿਸਚਿਤ ਕਰਨੀ ਸਾਡੀ ਜ਼ਿੰਮੇਵਾਰੀ-ਪ੍ਰਧਾਨ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਸਫ਼ਾਈ ਸੇਵਕਾਂ, ਐਮ ਸੀ ਸਾਹਿਬਾਨ ਅਤੇ ਦਫ਼ਤਰ ਦੇ ਸਮੂਹ ਸਟਾਫ਼ ਨੂੰ ਕੰਮ ਪ੍ਰਤੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ 'ਤੇ ਸ਼ਾਬਾਸ਼ੀ ਦਿੱਤੀ | ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਤੋਹਫ਼ੇ ਅਤੇ ਮਿਠਾਈਆਂ ਵੀ ਵੰਡੀਆਂ ਗਈਆਂ | ਦਫ਼ਤਰ 'ਚ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਕਿਹਾ ਕਿ, ਤਿਉਹਾਰਾਂ ਦੇ ਪਵਿੱਤਰ ਸਮੇਂ ਵਿਚ ਲੋਕਾਂ ਲਈ ਸਫ਼ਾਈ ਅਤੇ ਸੁਵਿਧਾ ਸੁਨਿਸ਼ਚਿਤ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਇਹ ਵਾਅਦਾ ਵੀ ਕੀਤਾ ਕਿ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ | ਸਫ਼ਾਈ ਸੇਵਕਾਂ, ਐਮ ਸੀ ਅਤੇ ਦਫ਼ਤਰ ਸਟਾਫ਼ ਨੇ ਪ੍ਰਧਾਨ ਦੇ ਇਸ ਉਪਰਾਲੇ ਦੀ ਖੂਬ ਪ੍ਰਸੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ (ਏਕਤਾ) ਮਾਲਵਾ ਦੀ ਨਵੀਂ ਇਕਾਈ ਦਾ ਗਠਨ ਅਗਲੀ ਖ਼ਬਰ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵਲੋ ਮੂੰਹ-ਖੁਰ ਵੈਕਸੀਨੇਸ਼ਨ ਦੀ ਕੀਤੀ ਸ਼ੁਰੂਆਤ
Ad Position 24