24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲੋਨ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 01-11-2025
ਧੂਰੀ, 31 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵਲੋਂ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਵਿਚ ਦਰਸ਼ਨ ਦੇਵੀ ਪਤਨੀ ਸਵ. ਸ਼ਿਆਮ ਲਾਲ ਅਤੇ ਦਵਿੰਦਰ ਪਾਲ ਪਤਨੀ ਬਿੰਨੂ ਦੇ ਮਾਮਲੇ ਨੂੰ ਉਠਾਇਆ ਗਿਆ | ਪਰਿਵਾਰ ਨੇ ਦਸੰਬਰ 2015 ਵਿਚ ਸਟੇਟ ਬੈਂਕ ਆਫ਼ ਇੰਡੀਆ ਤੋਂ ਤੇਹਰਾ ਲੱਖ ਰੁਪਏ ਦਾ ਲੋਨ ਮਕਾਨ ਬਣਾਉਣ ਲਈ ਲਿਆ ਸੀ | ਪਰਿਵਾਰ ਨੇ ਹੁਣ ਤੱਕ ਸੱਤ ਲੱਖ ਚਿਹੱਤਰ ਹਜ਼ਾਰ ਰੁਪਏ ਭਰ ਦਿੱਤੇ ਹਨ ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਮਾਲੀ ਕਮਜ਼ੋਰੀ ਕਾਰਨ ਬਾਕੀ ਕਰਜ਼ਾ ਚੁਕਾਉਣ ਤੋਂ ਅਸਮਰਥ ਹੈ | ਯੂਨੀਅਨ ਨੇ ਦੱਸਿਆ ਕਿ ਬੈਂਕ ਵਲੋਂ ਕੁੱਲ 26 ਲੱਖ ਰੁਪਏ ਦਾ ਲੋਨ ਪਾਸ ਕੀਤਾ ਗਿਆ ਸੀ ਪਰ ਕੇਵਲ ਤੇਰਾਂ ਲੱਖ ਰੁਪਏ ਹੀ ਦਿੱਤੇ ਗਏ ਸਨ | ਇਸ ਤੋਂ ਇਲਾਵਾ, ਕਮਿਸ਼ਨ ਵਜੋਂ 1.50 ਲੱਖ ਅਤੇ ਬੀਮੇ ਵਜੋਂ 1 ਲੱਖ ਪਹਿਲਾਂ ਹੀ ਕੱਟ ਲਿਆ ਗਿਆ ਸੀ | ਜਿਨ੍ਹਾਂ ਦਾ ਨਾਮ ਹੈਪੀ ਗਰਗ ਵਕੀਲ ਏਜੰਟ, ਹਿਨਾ ਸਿੰਗਲਾ ਜੂਨੀਅਰ ਮੈਨੇਜਰ ਅਤੇ ਵੱਡੇ ਮੈਨੇਜਰ ਨੇ ਵਾਅਦਾ ਕੀਤਾ ਸੀ ਕਿ ਚਾਰ ਮਹੀਨੇ ਬਾਅਦ ਬਾਕੀ ਤੇਰਾਂ ਲੱਖ ਰੁਪਏ ਮਿਲਣਗੇ, ਪਰ ਅਜਿਹਾ ਨਹੀਂ ਹੋਇਆ | ਯੂਨੀਅਨ ਨੇ ਸਾਫ਼ ਕਿਹਾ ਹੈ ਕਿ ਕਿਸੇ ਵੀ ਕੀਮਤ 'ਤੇ ਇਸ ਪਰਿਵਾਰ ਦਾ ਵਰੰਟ ਜਾਂ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਹਰਪਾਲ ਸਿੰਘ ਪੇਧਨੀ, ਕਰਮਜੀਤ ਬੇਨੜਾ, ਜੋਰਾ ਸਿੰਘ, ਮਹਿੰਦਰ ਸਿੰਘ ਭਸੌੜ ਅਤੇ ਪਿੰਡ ਦੇ ਹੋਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਦੇ ਦੀਵਾਨਾ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਦਾ ਸੰਗਰੂਰ ਜ਼ਿਲ੍ਹੇ ਦੇ ਅੰਤਿਮ ਪੜਾਅ ਲੌਂਗੋਵਾਲ ਵਿਖੇ ਸ਼ਾਨਦਾਰ ਸਵਾਗਤ <br/>
Ad Position 24