24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ਼ਹੀਦੀ ਨਗਰ ਕੀਰਤਨ ਦਾ ਸੰਗਰੂਰ ਜ਼ਿਲ੍ਹੇ ਦੇ ਅੰਤਿਮ ਪੜਾਅ ਲੌਂਗੋਵਾਲ ਵਿਖੇ ਸ਼ਾਨਦਾਰ ਸਵਾਗਤ <br/>

Ad Position 21
No active advertisement
ਅਜੀਤ ਡੈਸਕ 01-11-2025
ਲੌਂਗੋਵਾਲ, 31 ਅਕਤੂਬਰ (ਸ. ਸ.ਖੰਨਾ, ਵਿਨੋਦ) - ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਉਨ੍ਹਾਂ ਨਾਲ ਸ਼ਹਾਦਤ ਦੇਣ ਵਾਲੇ ਲੌਂਗੋਵਾਲ ਨਾਲ ਸਬੰਧਿਤ ਸਿੱਖ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਮਹਾਨ ਨਗਰ ਕੀਰਤਨ ਪਿਛਲੇ ਦੋ ਮਹੀਨਿਆਂ ਤੋਂ ਆਸਾਮ ਤੋਂ ਆਰੰਭ ਹੋਇਆ ਵੱਖ ਵੱਖ ਰਾਜਾਂ ਦੇ ਵਿਚ ਦੀ ਹੁੰਦਾ ਹੋਇਆ ਅੱਜ ਸੰਗਰੂਰ ਜ਼ਿਲ੍ਹੇ ਦੇ ਅੰਤਿਮ ਪੜਾਅ ਲੌਂਗੋਵਾਲ ਅੰਦਰ ਪਹੁੰਚਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਮੈਨੇਜਰ ਅਮਰੀਕ ਸਿੰਘ ਬਰਨਾਲਾ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਸੀਨੀਅਰ ਆਪ ਆਗੂ ਬਲਵਿੰਦਰ ਸਿੰਘ ਢਿੱਲੋਂ ਅਤੇ ਹਜ਼ਾਰਾਂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਨਗਰ ਕੀਰਤਨ ਦੌਰਾਨ ਸੰਗਤਾਂ ਨੇ ਗੁਰੂ ਸਾਹਿਬਾਨਾਂ ਦੇ ਇਤਿਹਾਸਿਕ ਸ਼ਸਤਰਾਂ ਅਤੇ ਯਾਦਗਾਰੀ ਨਿਸ਼ਾਨੀਆਂ ਦੇ ਵੀ ਦਰਸ਼ਨ ਕੀਤੇ | ਨਗਰ ਕੀਰਤਨ ਦਾ ਚੀਮਾ ਮੰਡੀ ਤੋਂ ਲੈ ਕੇ ਤੋਂ ਲੌਂਗੋਵਾਲ ਤੱਕ ਹਜ਼ਾਰਾਂ ਸੰਗਤਾਂ ਵਲੋਂ ਬਹੁਤ ਹੀ ਸੁੰਦਰ ਫੁੱਲਾਂ ਵਾਲੇ ਗੇਟ ਸਜਾ ਕੇ ਜੋਸ਼ੋ-ਖਰੋਸ਼ ਨਾਲ ਭਰਵਾਂ ਸਵਾਗਤ ਕੀਤਾ ਗਿਆ | ਇਸ ਦਾ ਪਹਿਲਾ ਪੜਾਅ ਪੱਤੀ ਰੰਧਾਵਾ ਦੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਕੀਤਾ ਗਿਆ ਜਿੱਥੇ ਗੁਰਦੁਆਰਾ ਕਮੇਟੀ, ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਸ਼ੇਰੇ ਪੰਜਾਬ ਟੈਂਟ ਹਾਊਸ, ਖ਼ਾਲਸਾ ਟੈਂਟ ਹਾਊਸ, ਮਾਤਾ ਕਾਲੀ ਦੇਵੀ ਮੰਦਰ, ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ, ਸ੍ਰੀ ਰਾਮਾ ਰਾਮ ਲੀਲ੍ਹਾ ਕਲੱਬ, ਸ੍ਰੀ ਦੁਰਗਾ ਮੰਦਰ, ਬ੍ਰਹਮਣ ਸਭਾ ਲੌਂਗੋਵਾਲ ਵਲੋਂ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਗਿਆ | ਉਸ ਤੋਂ ਬਾਅਦ ਮੰਡੇਰ ਕਲਾਂ ਬੱਸ ਸਟੈਂਡ, ਲੋਹਾ ਖੇੜਾ ਰੋਡ ਗਊਸ਼ਾਲਾ ਰੋਡ, ਸਿੱਧ ਸਮਾਧਾਂ ਰੋਡ ਕੌਂਸਲਰ ਗੁਰਮੀਤ ਸਿੰਘ ਲੱਲੀ ਦੇ ਘਰ ਅੱਗੋਂ ਦੀ ਹੁੰਦਾ ਹੋਇਆ ਬਰਨਾਲਾ ਲਈ ਰਵਾਨਾ ਹੋ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸੈਕਟਰੀ ਪ੍ਰੀਤਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਜਥੇਦਾਰ ਉਦੇ ਸਿੰਘ, ਇੰਚਾਰਜ ਜਸਵੀਰ ਸਿੰਘ ਲੌਂਗੋਵਾਲ, ਸੂਬੇਦਾਰ ਮੇਲਾ ਸਿੰਘ, ਕਰਮ ਸਿੰਘ ਬਰਾੜ, ਸੰਜੂ ਕੁਮਾਰ ਪੀ.ਏ., ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਬੀਬਾ ਹਰਮਨ ਕੌਰ ਲੌਂਗੋਵਾਲ, ਨਵਿੰਦਰਪ੍ਰੀਤ ਸਿੰਘ ਲੌਂਗੋਵਾਲ, ਬਾਬਾ ਕੁਲਵੰਤ ਸਿੰਘ ਕਾਂਤੀ, ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਬਾਬਾ ਸਤਿਗੁਰ ਸਿੰਘ ਸ਼ੇਰੋ ਵਾਲੇ, ਪਿ੍ੰ. ਨਰਪਿੰਦਰ ਸਿੰਘ ਢਿੱਲੋਂ, ਢਾਡੀ ਮਲਕੀਤ ਸਿੰਘ ਲੌਂਗੋਵਾਲ, ਹਰਪਾਲ ਸਿੰਘ ਹੰਝਰਾਹ ਕਨੇਡਾ, ਜਗਦੀਪ ਕੌਰ ਕੈਨੇਡਾ, ਸਰਪੰਚ ਦਰਸ਼ਨ ਸਿੰਘ, ਪੰਡਿਤ ਆਰ.ਵੀ.ਵਸਿਸ਼ਟ, ਪੰਡਿਤ ਨਰੇਸ਼ ਕੁਮਾਰ ਸ਼ਾਸਤਰੀ, ਵਿਜੇ ਕੁਮਾਰ ਗੋਇਲ, ਰਿਤੂ ਗੋਇਲ ਸਾਬਕਾ ਨਗਰ ਕੌਂਸਲ ਪ੍ਰਧਾਨ, ਕਾਲਾ ਰਾਮ ਮਿੱਤਲ, ਸਿਸ਼ਨਪਾਲ ਗਰਗ, ਬੰਟੀ ਮਾਨ, ਸੁਖਵਿੰਦਰ ਪਾਲ ਸੁਖੀ, ਜਗਜੀਤ ਸਿੰਘ ਜੱਗਾ ਸਾਬਕਾ ਮੈਨੇਜਰ ਮਾਰਕਫੈਡ, ਕੁਲਦੀਪ ਸਿੰਘ ਦੂਲੋ, ਤਰਨਵੀਰ ਸਿੰਘ, ਜਰਨੈਲ ਸਿੰਘ ਫੌਜੀ, ਹਰਮੇਲ ਸਿੰਘ ਟਰਾਂਸਪੋਰਟਰ, ਡਾ. ਮਨੀਸ਼ ਕੁਮਾਰ ਸ਼ਾਲੂ, ਬਲਦੇਵ ਸਿੰਘ ਰੱਤੋ ਕੇ ਪ੍ਰਧਾਨ ਰਾਮਗੜੀਆ ਸਭਾ, ਡਾ. ਮਾਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਨਿਰਮਲ ਸਿੰਘ ਲਖਮੀਰਵਾਲਾ, ਗੋਰਾ ਲਾਲ ਲੰਬੂ, ਪਵਨ ਕੁਮਾਰ ਬਬਲਾ, ਜਸਵਿੰਦਰ ਸਿੰਘ ਦੁੱਲਟ, ਰਣਜੀਤ ਸਿੰਘ ਕੂਕਾ, ਸੰਜੇ ਸੈਨ, ਸਰਪੰਚ ਗੋਬਿੰਦ ਸਿੰਘ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ, ਡਾਇਰੈਕਟਰ ਭਗਵੰਤ ਸਿੰਘ, ਜਗਦੇਵ ਸਿੰਘ ਸਿੱਧੂ, ਹਰਮੇਸ਼ ਸਿੰਘ ਸਿੱਧੂ, ਅਮਰਜੀਤ ਸਿੰਘ ਪੀ. ਏ., ਪਰਮਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ, ਜਗਜੀਤ ਸਿੰਘ ਕਾਲਾ, ਨੀਟੂ ਸ਼ਰਮਾ, ਅਵਤਾਰ ਸਿੰਘ ਦੁੱਲਟ, ਹਰਦੇਵ ਸਿੰਘ ਭੱਠਲ, ਪ੍ਰਧਾਨ ਗੁਰਜੰਟ ਸਿੰਘ, ਮਾ. ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਗੁਰਸੇਵਕ ਸਿੰਘ ਸਿੱਧੂ, ਪੂਰਨ ਸਿੰਘ ਦੁੱਲਟ, ਚੇਅਰਮੈਨ ਜਗਤਾਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲੋਨ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਮੰਗ <br/> ਅਗਲੀ ਖ਼ਬਰ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਸਰੇ ਦਿਨ ਲੋਕ ਗੀਤਾਂ ਅਤੇ ਨਾਟਕਾਂ ਨੇ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨ ਲਈ ਪ੍...
Ad Position 24