ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਰਸਾਤੀ ਮੌਸਮ ਅਤੇ ਬੌਨੇ ਰੋਗ ਨੇ ਕਿਸਾਨ ਦਾ ਕੀਤਾ ਵੱਡਾ ਆਰਥਿਕ ਨੁਕਸਾਨ, ਸਰਕਾਰ ਤੋਂ ਮੁਆਵਜ਼ੇ ਦੀ ਮੰਗ <br/>

Ad Position 21
No active advertisement
ਬੌਨੇ ਰੋਗ ਤੋਂ ਪ੍ਰਭਾਵਿਤ ਕਿਸਾਨ ਗੁਰਜੰਟ ਸਿੰਘ ਸੰਗਤਪੁਰਾ (ਸੱਜੇ), ਕਿਸਾਨ ਯੂਨੀਅਨ ਮਲਵਈ ਦੇ ਸੂਬਾ ਆਗੂ ਧਰਮਿੰਦਰ ਪਸੌਰ | ਤਸਵੀਰ: ਅਸ਼ੋਕ ਗਰਗ <br/> 02-11-2025
ਲਹਿਰਾਗਾਗਾ, 1 ਨਵੰਬਰ (ਅਸ਼ੋਕ ਗਰਗ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਇੱਕ ਕਿਸਾਨ ਨੇ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰਨ ਦੇ ਮਕਸਦ ਨਾਲ 11 ਏਕੜ ਨਹਿਰੀ ਪਾਣੀ ਵਾਲੀ ਜ਼ਮੀਨ ਠੇਕੇ 'ਤੇ ਲੈ ਕੇ ਝੋਨੇ ਦੀ ਬਿਜਾਈ ਕੀਤੀ, ਪ੍ਰੰਤੂ ਫ਼ਸਲ ਬਰਸਾਤੀ ਮੌਸਮ ਅਤੇ ਬੌਣੇ ਰੋਗ ਦੀ ਭੇਟ ਚੜ੍ਹ ਗਈ | ਫ਼ਸਲ ਉੱਤੇ ਪਈ ਮਾਰ ਤੋਂ ਦੁਖੀ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਨੇ ਜਿਹੜੀ 11 ਏਕੜ ਜ਼ਮੀਨ ਠੇਕੇ ਉੱਤੇ ਲਈ ਸੀ, ਉਸ ਵਿਚ ਹਰ ਸਾਲ 95 ਮਣ ਪਲੱਸ ਝੋਨੇ ਦੀ ਫ਼ਸਲ ਨਿਕਲਦੀ ਸੀ, ਪ੍ਰੰਤੂ ਇਸ ਵਾਰ ਉਸੇ ਖੇਤ ਵਿਚੋਂ ਸਾਢੇ 37 ਕਿੱਲੋਗ੍ਰਾਮ ਵਜ਼ਨ ਦੇ ਸਵਾ 500 ਗੱਟੇ ਹੀ ਭਰੇ ਹਨ, ਜਿਸ ਕਾਰਨ ਉਸ ਦੇ 11 ਏਕੜ ਫ਼ਸਲ ਦਾ ਬਰਸਾਤ ਅਤੇ ਬੋਨੇ ਰੋਗ ਨੇ 50 ਪ੍ਰਤੀਸ਼ਤ ਖ਼ਤਮ ਕਰ ਦਿੱਤੀ ਹੈ | ਇਹ ਕਹਾਣੀ ਇਲਾਕੇ ਵਿਚ ਕੱਲੇ ਗੁਰਜੰਟ ਸਿੰਘ ਦੀ ਨਹੀਂ ਸਗੋਂ ਅਨੇਕਾਂ ਕਿਸਾਨ ਹੋਰ ਵੀ ਹਨ, ਜਿਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ | ਬੌਨੇ ਰੋਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਸੂਬਾ ਆਗੂ ਧਰਮਿੰਦਰ ਪਸ਼ੌਰ ਨੇ ਕਿਹਾ ਕਿ ਇਸ ਰੋਗ ਨੇ ਮਾਲਵੇ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ | ਹਜ਼ਾਰਾਂ ਏਕੜ ਖੇਤਾਂ ਵਿਚ ਫ਼ਸਲ ਦੀ ਉਚਾਈ ਘੱਟ ਰਹਿ ਗਈ, ਦਾਣੇ ਪੂਰੇ ਨਹੀਂ ਭਰੇ ਅਤੇ ਉਪਜ ਵਿਚ 30-50% ਤੱਕ ਨੁਕਸਾਨ ਹੋਇਆ | ਉਨ੍ਹਾਂ ਕਿਹਾ ਕਿ ਝੋਨੇ ਦਾ ਨੁਕਸਾਨ ਸਿਰਫ਼ ਬਰਸਾਤ ਨਾਲ ਨਹੀਂ, ਸਗੋਂ ਬੌਨੇ ਰੋਗ ਕਾਰਨ ਵੀ ਹੋਇਆ ਹੈ | ਸਰਕਾਰ ਬਰਸਾਤੀ ਨੁਕਸਾਨ ਦੇ ਨਾਲ-ਨਾਲ ਬੌਨੇ ਰੋਗ ਨਾਲ ਪਹੁੰਚੇ ਨੁਕਸਾਨ ਦੀ ਵੀ ਭਰਪਾਈ ਕਰੇ | ਜੇਕਰ ਸਮੇਂ ਸਿਰ ਮੁਆਵਜ਼ਾ ਨਾ ਮਿਲਿਆ ਤਾਂ ਕਿਸਾਨ ਭਾਰੀ ਕਰਜ਼ੇ ਵਿਚ ਡੁੱਬ ਜਾਣਗੇ ਅਤੇ ਵੱਡੀ ਮੁਸੀਬਤ ਵਿਚ ਫਸ ਜਾਣਗੇ | ਬੌਨੇ ਰੋਗ ਨੂੰ ਲੈ ਕੇ ਖੇਤੀਬਾੜੀ ਅਧਿਕਾਰੀ ਲਵਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੌਨੇ ਰੋਗ ਨਾਲ ਨੁਕਸਾਨੀਆਂ ਫ਼ਸਲਾਂ ਸਬੰਧੀ ਵਿਭਾਗ ਵਲੋਂ ਰਿਪੋਰਟ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਪ੍ਰੰਤੂ ਅਜੇ ਤੱਕ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਨਹੀਂ, ਇਹ ਵਿਚਾਰ ਅਧੀਨ ਹੈ |

Ad Position 22
No active advertisement
ਪਿਛਲੀ ਖ਼ਬਰ ਗੋਡਿਆਂ ਦੇ ਆਪ੍ਰੇਸ਼ਨਾਂ ਲਈ ਰੋਬੋਟਿਕ ਤਕਨੀਕ ਨੇ ਜੋਇੰਟ ਰਿਪਲੇਸਮੈਂਟ ਸਰਜਰੀ ਨੂੰ ਨਵਾਂ ਰੂਪ ਦਿੱਤਾ-ਡਾ. ਪਾਸੀ <br/>... ਅਗਲੀ ਖ਼ਬਰ ਵਿਦਿਆਰਥਣ ਜ਼ੈਨਾ ਅਤੇ ਡਾਕਟਰ ਖ਼ਿਜ਼ਰ ਸਨਮਾਨਿਤ <br/>
Ad Position 24
No active advertisement