ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਵਿਦਿਆਰਥਣ ਜ਼ੈਨਾ ਅਤੇ ਡਾਕਟਰ ਖ਼ਿਜ਼ਰ ਸਨਮਾਨਿਤ <br/>

Ad Position 21
No active advertisement
ਡਾਕਟਰ ਮੁਹੰਮਦ ਸ਼ੱਬੀਰ ਵਿਦਿਆਰਥਣ ਜ਼ੈਨਾ ਅਤੇ ਡਾਕਟਰ ਖ਼ਿਜ਼ਰ ਨੂੰ ਗੁਲਦਸਤਿਆਂ ਨਾਲ ਸਨਮਾਨਿਤ ਕਰਦੇ ਹੋਏ ਨਾਲ ਹੋਰ ਸ਼ਖ਼ਸੀਅਤਾਂ | ਤਸਵੀਰ: ਮੁਹੰਮਦ ਹਨੀਫ਼ ਥਿੰਦ <br/> 02-11-2025
ਮਲੇਰਕੋਟਲਾ, 1 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਜ਼ੈਨਾ ਨੂੰ ਇਸ ਸੈਸ਼ਨ ਵਿਚ ਡੀ.ਐੱਮ.ਸੀ. ਲੁਧਿਆਣਾ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਦਾਖਲਾ ਮਿਲਨ ਤੇ ਇਲਾਕੇ ਭਰ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ, ਓਥੇ ਹੀ ਮਲੇਰਕੋਟਲਾ ਦੇ ਹੋਣਹਾਰ ਵਿਦਿਆਰਥੀ ਡਾਕਟਰ ਖਿਜ਼ਰ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਲਈ ਹੈ | ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਡਾਕਟਰ ਮੁਹੰਮਦ ਸ਼ੱਬੀਰ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਨੇ ਵਿਦਿਆਰਥਣ ਜ਼ੈਨਾ ਨੂੰ ਦਾਖ਼ਲਾ ਮਿਲਣ ਅਤੇ ਡਾਕਟਰ ਖ਼ਿਜ਼ਰ ਨੂੰ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੇ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੀ ਮੁਬਾਰਕਬਾਦ ਦਿੰਦਿਆਂ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਵਿਦਿਆਰਥਣ ਜ਼ੈਨਾ ਅਤੇ ਡਾਕਟਰ ਖਿਜ਼ਰ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਨਾਵੇਦ ਅਸਲਮ ਜੋ ਕਿ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਖੇ ਆਪਣੀਆਂ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਫਰਾਹ ਗੌਰੀ ਇਕ ਉੱਘੇ ਗਾਇਨੋਕਲੋਜਿਸਟ ਦੇ ਡਾਕਟਰ ਹਨ | ਇਹ ਦੋਵੇਂ ਹੁਸ਼ਿਆਰ ਤੇ ਹੋਣਹਾਰ ਇਸ ਡਾਕਟਰ ਜੋੜੀ ਦੇ ਬੱਚੇ ਹਨ | ਇਸ ਮੌਕੇ ਡਾਕਟਰ ਮੁਹੰਮਦ ਸ਼ੱਬੀਰ ਦੇ ਧਰਮ ਪਤਨੀ ਤੋਂ ਇਲਾਵਾ ਪਰਿਵਾਰਿਕ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਰਸਾਤੀ ਮੌਸਮ ਅਤੇ ਬੌਨੇ ਰੋਗ ਨੇ ਕਿਸਾਨ ਦਾ ਕੀਤਾ ਵੱਡਾ ਆਰਥਿਕ ਨੁਕਸਾਨ, ਸਰਕਾਰ ਤੋਂ ਮੁਆਵਜ਼ੇ ਦੀ ਮੰਗ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement