ਮੂਨਕ, 1 ਨਵੰਬਰ (ਭਾਰਦਵਾਜ, ਸਿੰਗਲਾ, ਮਦਾਨ)-ਰਾਜ ਪੱਧਰੀ ਖੇਡਾਂ ਵਿਚ ਪੀ.ਏ.ਪੀ.ਜਲੰਧਰ ਵਿਚ ਹੋਏ ਤੀਰ ਅੰਦਾਜ਼ੀ ਪ੍ਰਤੀਯੋਗਤਾ ਵਿਚ ਵਰਗ 17, ਵਰਗ 19 ਲੜਕਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਜਿਸ ਵਿਚੋਂ ਚਾਰ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਤੇ ਰੀਕਰਵ ਐਂਡ ਇੰਡੀਅਨ ਰਾਊਾਡ ਲਈ ਚੁਣਿਆ ਗਿਆ | ਡੀ.ਏ.ਵੀ. ਪੁਲਿਸ ਸਕੂਲ ਪਟਿਆਲਾ ਵਿਖੇ ਹੋਈਆ ਰਾਜ ਪੱਧਰੀ ਐਥਲੈਟਿਕਸ ਪ੍ਰਤੀਯੋਗਤਾ ਵਿਚ ਨੌਂ ਵਿਦਿਆਰਥਣਾਂ ਨੇ ਭਾਗ ਲਿਆ | ਜਿਸ ਵਿਚੋਂ ਪੰਜ ਵਿਦਿਆਰਥਣਾਂ ਨੇ ਗੋਲਡ ਮੈਡਲ, ਦੋ ਵਿਦਿਆਰਥਣਾਂ ਨੇ ਸਿਲਵਰ ਮੈਡਲ ਅਤੇ ਇੱਕ ਬ੍ਰਾਂਜ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਅਤੇ ਇਨ੍ਹਾਂ ਵਿਚੋਂ ਪੰਜ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਪ੍ਰਤੀਯੋਗਤਾ ਲਈ ਚੁਣਿਆ ਗਿਆ | ਪਿ੍ੰਸੀਪਲ ਸੰਜੀਵ ਸ਼ਰਮਾ ਨੇ ਅਧਿਆਪਕਾਂ, ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਹੀ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |