ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕੈਮਿਸਟ ਐਸੋਸੀਏਸ਼ਨ ਦਾ ਹੋਇਆ 'ਆਸ਼ਾ ਦ ਹੋਪ' ਸਮਾਗਮ <br/>

Ad Position 21
No active advertisement
ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਹੋਰ | ਤਸਵੀਰ: ਭੁੱਲਰ <br/> 02-11-2025
ਸੁਨਾਮ ਊਧਮ ਸਿੰਘ ਵਾਲਾ, 1 ਨਵੰਬਰ (ਭੁੱਲਰ, ਧਾਲੀਵਾਲ)-ਕੈਮਿਸਟ ਐਸੋਸੀਏਸ਼ਨ ਸੁਨਾਮ ਵਲੋਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਅਗਵਾਈ ਵਿਚ ਸਥਾਨਕ ਬੀ.ਬੀ. ਗ੍ਰੈਂਡ ਹੋਟਲ ਵਿਖੇ ਨਵੇਂ ਦਵਾਈ ਨਿਯਮਾਂ ਅਤੇ ਪੰਜਾਬ ਸਰਕਾਰ ਦੇ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਮੰਤਵ ਨਾਲ 'ਆਸ਼ਾ ਦ ਹੋਪ' ਨਾਂਅ ਹੇਠ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜੈਡ ਐਲ ਏ ਅਮਨਦੀਪ ਵਰਮਾ ਮੁੱਖ ਮਹਿਮਾਨ ਜਦੋਂ ਕਿ ਡਰੱਗ ਇੰਸਪੈਕਟਰ ਡਾ. ਸੰਤੋਸ਼ ਜਿੰਦਲ ਅਤੇ ਏਕਾਂਤ ਪਿ੍ਆ ਸਿੰਗਲਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਜੈਡ ਐਲ ਏ ਅਮਨਦੀਪ ਵਰਮਾ ਨੇ ਕੈਮਿਸਟਾਂ ਨੂੰ ਵੱਖ-ਵੱਖ ਸ਼ਡਿਊਲਾਂ ਅਧੀਨ ਦਵਾਈਆਂ ਦਾ ਪੂਰਾ ਰਿਕਾਰਡ ਰੱਖਣ ਅਤੇ ਸਿਰਫ਼ ਖ਼ਰੀਦ ਬਿੱਲਾਂ 'ਤੇ ਹੀ ਦਵਾਈਆਂ ਵੇਚਣ ਦੀ ਅਪੀਲ ਕੀਤੀ, ਕਿਉਂਕਿ ਬਾਜ਼ਾਰ ਵਿਚ ਲਗਾਤਾਰ ਨਕਲੀ ਦਵਾਈਆਂ ਦਾ ਰੁਝਾਨ ਪੈਦਾ ਹੋ ਰਿਹਾ ਹੈ | ਉਨ੍ਹਾਂ ਕੈਮਿਸਟਾਂ ਨੂੰ ਆਨਲਾਈਨ ਦਵਾਈਆਂ ਖ਼ਰੀਦਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ | ਡਰੱਗ ਇੰਸਪੈਕਟਰ ਡਾ. ਸੰਤੋਸ਼ ਜਿੰਦਲ ਅਤੇ ਏਕਾਂਤ ਪਿ੍ਆ ਸਿੰਗਲਾ ਨੇ ਵੱਖ-ਵੱਖ ਨਿਯਮਾਂ ਦੀ ਇੰਨ-ਬਿੰਨ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ | ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਨੇ ਕਿਹਾ ਕਿ ਕੈਮਿਸਟ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਚ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ | ਜਿੰਦਲ ਨੇ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕਥਿਤ ਫ਼ਰਜ਼ੀ ਕੈਮਿਸਟਾਂ ਦੀ ਪਛਾਣ ਪਰਦਾਫਾਸ਼ ਕੀਤੇ ਜਾਣ ਦੀ ਲੋੜ ਹੈ | ਇਸ ਸਮੇਂ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਸ਼ਿਪ ਸਰਟੀਫਿਕੇਟ ਵੀ ਵੰਡੇ ਗਏ | ਇਸ ਮੌਕੇ ਰਾਜੀਵ ਜੈਨ, ਯੋਗੇਸ਼ ਚੋਪੜਾ, ਪ੍ਰੇਮ ਗਰਗ, ਦਵਿੰਦਰ ਵਸ਼ਿਸ਼ਟ, ਪਰਮਿੰਦਰ ਸਿੰਘ, ਕੌਰ ਸਿੰਘ ਢੀਂਡਸਾ, ਗੁਰਚਰਨ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ, ਸਤਿੰਦਰ ਕੁਮਾਰ, ਰਾਕੇਸ਼ ਕੁਮਾਰ, ਅਜਾਇਬ ਸੈਣੀ, ਖੁਸ਼ਵਿੰਦਰ ਸ਼ਰਮਾ, ਬਾਰੂ ਸੈਣੀ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਬਲੂ, ਦੀਪਿਕਾ, ਦੀਪਿਕਾ, ਵਿਨੀਤ ਰਾਜਪਾਲ, ਜੇ. ਗਰਗ, ਭੂਸ਼ਨ ਕਾਂਸਲ, ਲਖਵਿੰਦਰ ਸਿੰਘ, ਸੰਜੇ ਜੈਨ, ਅਸ਼ੋਕ ਕਾਲੜਾ, ਅਨਿਲ ਕਾਲੜਾ, ਕਿ੍ਸ਼ਨਾ ਗਰਗ, ਡਾ. ਜਸਵਿੰਦਰ ਬਿੱਟੂ ਅਤੇ ਜੀਵਨ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਢੱਡਰੀਆਂ ਵਾਲੇ 5 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਢੱਡਰੀਆਂ ਦਾ ਰੱਖਣਗੇ ਨੀਂਹ ਪੱਥਰ ਅਗਲੀ ਖ਼ਬਰ ਵਿਦਿਆਰਥੀਆਂ ਵਲੋਂ ਥਾਣੇ ਦਾ ਦੌਰਾ <br/>
Ad Position 24
No active advertisement