ਸੁਨਾਮ ਊਧਮ ਸਿੰਘ ਵਾਲਾ, 22 ਨਵੰਬਰ (ਧਾਲੀਵਾਲ, ਭੁੱਲਰ)-ਸਾਬਕਾ ਡੀ.ਆਈ.ਜੀ ਪੰਜਾਬ ਪੁਲਿਸ ਮਨਦੀਪ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਆਰ ਐਨ ਕਾਂਸਲ ਦੀ ਹੋਈ ਬੇਵਕਤੀ ਮੌਤ 'ਤੇ ਕਾਂਸਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸੁਨਾਮ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਇਸ ਸਮੇਂ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਰ ਐਨ ਕਾਂਸਲ ਸਰਮੋਰ ਪੱਤਰਕਾਰ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਸਨ ਜੋ ਕਿ ਪੱਤਰਕਾਰੀ ਦੇ ਮਾਧਿਅਮ ਰਾਹੀ ਲੋਕਾਂ ਸੇਵਾ ਕਰ ਰਹੇ ਸਨ | ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸਮਾਜ ਅਤੇ ਇਲਾਕਾ ਵਾਸੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਭੂਸ਼ਨ ਕਾਂਸਲ, ਮੁਕੇਸ਼ ਕਾਂਸਲ, ਮਦਨ ਲਾਲ ਕਾਂਸਲ, ਗੋਪਾਲ ਸ਼ਰਮਾ ਅਤੇ ਪ੍ਰਭਾਤ ਜਿੰਦਲ ਆਦਿ ਮੌਜੂਦ ਸਨ |