ਦਿੜ੍ਹਬਾ ਮੰਡੀ, 25 ਦਸੰਬਰ (ਜਸਵੀਰ ਸਿੰਘ ਅÏਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਮਹਿਲਾਂ ਚੌਂਕ ਵਿਖੇ ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ਦਾ ਘਿਰਾਓ ਕੀਤਾ ਗਿਆ, ਇਸ ਸਮੇਂ ਬੋਲਦਿਆਂ ਬਲਾਕ ਦਿੜ੍ਹਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਸੰਗਰੂਰ ਜ਼ਿਲੇ੍ਹ ਦੇ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਪਿਛਲੇ ਸਾਲ ਪਰਾਲੀ ਦੇ ਸੰਬੰਧ ਵਿਚ ਕਿਸਾਨਾਂ ਤੇ ਦਰਜ ਕੀਤੇ ਗਏ ਪਰਾਲੀ ਦੇ ਝੂਠੇ ਪਰਚੇ ਦੇ ਸਬੰਧ ਵਿਚ ਜਗਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਪੁਲਿਸ ਗਿ੍ਫ਼ਤਾਰ ਕਰਨ ਲਈ ਉਸ ਦੇ ਘਰ ਆਈ ਸੀ | ਪਿੰਡ ਵਾਸੀਆਂ ਨੇ ਪੂਰੇ ਜ਼ੋਰ ਨਾਲ ਪੁਲਿਸ ਦਾ ਵਿਰੋਧ ਕੀਤਾ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਐੱਸ.ਐੱਚ.ਓ. ਛਾਜਲੀ ਜਗਤਾਰ ਸਿੰਘ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਸਟੇਜ ਉੱਤੇ ਆ ਕੇ ਸੰਗਤ ਨੂੰ ਭਰੋਸਾ ਦਿੱਤਾ ਕਿ ਅੱਗੇ ਤੋਂ ਅਸੀਂ ਕਿਸੇ ਵੀ ਕਿਸਾਨ ਨੂੰ ਗਿ੍ਫ਼ਤਾਰ ਨਹੀਂ ਕਰਾਂਗੇ ਇਸ ਤੋਂ ਉਪਰੰਤ ਨਾਅਰੇ ਲਗਾ ਕੇ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਹਾਜ਼ਰ ਬਲਾਕ ਦਿੜ੍ਹਬਾ ਦੇ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾਂ ਇਕਾਈ ਪ੍ਰਧਾਨ ਜਗਜੀਤ ਸਿੰਘ ਸੇਖੋ, ਗੁਰਸੇਵਕ ਸਿੰਘ ਸੋਹੀ, ਕੁਲਦੀਪ ਸਿੰਘ ਮਾਨ, ਚਮਕੌਰ ਸਿੰਘ, ਨੱਥਾ ਸਿੰਘ ਸੋਹੀ, ਅਮਰੀਕ ਸਿੰਘ ਖਰਾ, ਰਾਮ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਮੌਜੂਦ ਸਨ |