11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਯੁੱਧ ਨਸ਼ਿਆਂ ਵਿਰੁੱਧ ਦੌਰਾਨ ਪੰਜਾਬ ਵਿਚ ਇਸ ਸਾਲ 28485 ਮਾਮਲੇ ਦਰਜ ਹੋਏ, 41517 ਹੋਈਆਂ ਗਿ੍ਫ਼ਤਾਰੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਸੰਗਰੂਰ, 28 ਦਸੰਬਰ (ਧੀਰਜ ਪਸੋਰੀਆ)-ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਨੇ ਇੱਕ ਇਤਿਹਾਸ ਰਚਿਆ ਹੈ ਜਿਸ ਦੌਰਾਨ ਇਸ ਸਾਲ ਦੇ 300 ਦਿਨਾਂ ਵਿਚ 28485 ਮੁਕੱਦਮੇ ਦਰਜ ਕੀਤੇ ਗਏ ਹਨ ਜਿਸ ਅਧੀਨ 41517 ਦੇ ਕਰੀਬ ਗਿ੍ਫ਼ਤਾਰੀਆਂ ਹੋਈਆਂ ਹਨ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਸਹਾਈ ਹੋ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ੋਨਲ ਮੀਡੀਆ ਇੰਚਾਰਜ ਅਤੇ ਬੁਲਾਰੇ ਅਬਜਿੰਦਰ ਸਿੰਘ ਸੰਘਾ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਯੁੱਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ, ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ 7 ਜਨਵਰੀ ਤੋਂ ਸ਼ੁਰੂ ਹੋਵੇਗਾ | ਇਹ ਮਿਸ਼ਨ ਕਿਸੇ ਪਾਰਟੀ ਦਾ ਮਿਸ਼ਨ ਨਹੀਂ ਹੈ ਬਲਕਿ ਇਹ ਮਿਸ਼ਨ ਪੰਜਾਬੀਆਂ ਦਾ ਪੰਜਾਬ ਲਈ ਚਲਾਇਆ ਜਾ ਰਿਹਾ ਮਿਸ਼ਨ ਹੈ | ਇਸ ਮਿਸ਼ਨ ਨੂੰ ਇਤਿਹਾਸਕ ਅਤੇ ਜਨਤਕ ਅੰਦੋਲਨ ਕਰਾਰ ਦਿੰਦਿਆਂ ਸ੍ਰੀ ਸੰਘਾ ਨੇ ਕਿਹਾ ਕਿ ਇਸ ਮਿਸ਼ਨ ਦੌਰਾਨ 1 ਮਾਰਚ 2025 ਤੋਂ ਲੈ ਕੇ 23 ਦਸੰਬਰ 2025 ਤੱਕ 28485 ਮੁਕੱਦਮੇ ਦਰਜ ਕਰ ਕੇ 41517 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਦੌਰਾਨ 1,819,669 ਕਿੱਲੋ ਹੈਰੀੲਨ ਤੋਂ ਇਲਾਵਾ ਵੱਡੀ ਮਾਤਰਾ ਵਿਚ ਵੱਖ-ਵੱਖ ਕਿਸਮ ਦੇ ਨਸ਼ੇ ਬਰਾਮਦ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਵਨ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਬਾਲ ਕਵੀ ਦਰਬਾਰ' ਯਾਦਗਾਰੀ ਹੋ ਨਿੱਬੜਿਆ <b... ਅਗਲੀ ਖ਼ਬਰ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਲਈ ਬਣਿਆ ਗਲੇ ਦੀ ਹੱਡੀ
Ad Position 24