11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਜਾਬ ਭਵਨ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਬਾਲ ਕਵੀ ਦਰਬਾਰ' ਯਾਦਗਾਰੀ ਹੋ ਨਿੱਬੜਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਸੰਗਰੂਰ, 28 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਭਵਨ ਸਰੀ (ਕੈਨੇਡਾ) ਵਲੋਂ 'ਨਵੀਆਂ ਕਲਮਾਂ ਨਵੀਂ ਉਡਾਣ' ਦੇ ਤਹਿਤ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਬਾਲ ਕਵੀ ਦਰਬਾਰ ਕਰਵਾਇਆ ਗਿਆ | ਇਸ ਸਮਾਗਮ ਵਿਚ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ | ਇਸ ਕਵੀ ਦਰਬਾਰ ਦੀ ਖ਼ਾਸੀਅਤ ਇਹ ਰਹੀ ਕਿ ਨਵੀਆਂ ਕਲਮਾਂ ਨਾਲ ਜੁੜੇ ਬਾਲ ਸਾਹਿਤਕਾਰਾਂ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ, ਉਨ੍ਹਾਂ ਦੀ ਦਲੇਰੀ ਅਤੇ ਨੀਂਹਾਂ ਵਿਚ ਚਿਣੇ ਜਾਣ ਦੇ ਵੈਰਾਗਮਈ ਪ੍ਰਸੰਗਾਂ ਨੂੰ ਬਹੁਤ ਹੀ ਖ਼ੂਬਸੂਰਤ ਸ਼ਬਦਾਂ ਵਿਚ ਬਿਆਨ ਕੀਤਾ | ਬੱਚਿਆਂ ਦੀਆਂ ਰਚਨਾਵਾਂ ਵਿਚ ਜਿੱਥੇ ਸ਼ਹੀਦਾਂ ਪ੍ਰਤੀ ਸ਼ਰਧਾ ਝਲਕ ਰਹੀ ਸੀ, ਉੱਥੇ ਹੀ ਪੰਜਾਬੀ ਮਾਂ-ਬੋਲੀ ਪ੍ਰਤੀ ਉਨ੍ਹਾਂ ਦਾ ਲਗਾਵ ਵੀ ਸਾਫ਼ ਨਜ਼ਰ ਆ ਰਿਹਾ ਸੀ | ਬਾਲ ਮਨਾਂ ਦੀਆਂ ਇਹਨਾਂ ਡੂੰਘੀਆਂ ਲਿਖਤਾਂ ਨੇ ਹਰ ਸੁਣਨ ਵਾਲੇ ਦੀ ਅੱਖ ਨਮ ਕਰ ਦਿੱਤੀ | ਪੰਜਾਬ ਭਵਨ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਸ਼ਾਨਦਾਰ ਇਤਿਹਾਸ ਨਾਲ ਜੋੜਨਾ ਹੈ, ਤਾਂ ਜੋ ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਨੈਤਿਕ ਕਦਰਾਂ-ਕੀਮਤਾਂ ਵਾਲਾ ਜੀਵਨ ਜਿਊਣ | ਮੁੱਖ ਮਹਿਮਾਨ ਇੰਜੀ. ਸਤਨਾਮ ਸਿੰਘ ਮੱਟੂ ਨੇ ਬੱਚਿਆਂ ਦੀਆਂ ਰਚਨਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਬਾਲ ਸਾਹਿਤਕਾਰ ਇਤਿਹਾਸ ਦੇ ਅਜਿਹੇ ਗੰਭੀਰ ਵਿਸ਼ਿਆਂ 'ਤੇ ਕਲਮ ਚੁੱਕਦੇ ਹਨ, ਤਾਂ ਸਾਡੇ ਸੁਨਹਿਰੀ ਵਿਰਸੇ ਦਾ ਭਵਿੱਖ ਸੁਰੱਖਿਅਤ ਮਹਿਸੂਸ ਹੁੰਦਾ ਹੈ | ਸਮਾਗਮ ਦੀ ਸ਼ੁਰੂਆਤ ਵਿਚ ਪ੍ਰੋਜੈਕਟ ਇੰਚਾਰਜ ਓਾਕਾਰ ਸਿੰਘ ਤੇਜੇ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ | ਸਮਾਗਮ ਦੇ ਅਖੀਰ ਵਿਚ ਭੀਮ ਸਿੰਘ (ਸਟੇਟ ਆਨਲਾਈਨ ਟਰੇਨਿੰਗ ਕੋਆਰਡੀਨੇਟਰ) ਵਲੋਂ ਸਾਰੀਆਂ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਲਜੀਤ ਸ਼ਰਮਾ ਵਿੱਤ ਸਕੱਤਰ ਵਲੋਂ ਬਹੁਤ ਹੀ ਭਾਵਪੂਰਤ ਅਤੇ ਸੁਚੱਜੇ ਢੰਗ ਨਾਲ ਨਿਭਾਈ ਗਈ | ਇਸ ਆਨਲਾਈਨ ਸਮਾਗਮ ਨੂੰ ਦੁਨੀਆ ਭਰ ਵਿਚ ਸਫਲਤਾਪੂਰਵਕ ਪਹੁੰਚਾਉਣ ਲਈ ਗੁਰਵਿੰਦਰ ਸਿੰਘ ਕਾਂਗੜ ਸੀਨੀਅਰ ਸਹਿ-ਪ੍ਰੋਜੈਕਟ ਇੰਚਾਰਜ ਨੇ ਤਕਨੀਕੀ ਹੈੱਡ ਵਜੋਂ ਅਹਿਮ ਸੇਵਾਵਾਂ ਨਿਭਾਈਆਂ | ਇਸ ਮੌਕੇ ਬਲਜੀਤ ਸੇਖਾਂ, ਮੈਡਮ ਸ਼ਸ਼ੀ ਬਾਲਾ, ਅਵਤਾਰ ਸਿੰਘ ਚੋਟੀਆਂ, ਸੁਖਪਾਲ ਕੌਰ ਸਮਰਾਲਾ, ਰਾਜਵਿੰਦਰ ਕੌਰ, ਰਣਜੀਤ ਕੌਰ ਬਾਜਵਾ, ਕੁਲਦੀਪ ਕੌਰ ਖੰਨਾ, ਸੁਪਰਜੀਤ ਕੌਰ, ਕਮਲਜੀਤ ਕੌਰ, ਨਿਸ਼ਾ ਰਾਣੀ ਬਠਿੰਡਾ ਅਤੇ ਨੀਟਾ ਭਾਟੀਆ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧੁੰਦ ਕਾਰਨ ਸੜਕ ਹਾਦਸੇ 'ਚ ਮਾਂ ਪੁੱਤਰ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਦੌਰਾਨ ਪੰਜਾਬ ਵਿਚ ਇਸ ਸਾਲ 28485 ਮਾਮਲੇ ਦਰਜ ਹੋਏ, 41517 ਹੋਈਆਂ ਗਿ੍ਫ਼ਤਾਰੀਆਂ
Ad Position 24