02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲਹਿਰਾਗਾਗਾ ਹਲਕੇ ਦੇ ਲੋਕਾਂ ਦਾ ਦਰਦ ਭੱਠਲ ਪਰਿਵਾਰ ਦਾ ਆਪਣਾ ਦਰਦ-ਰਵਿੰਦਰ ਸਿੰਘ ਟੁਰਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਖਨੌਰੀ, 30 ਦਸੰਬਰ (ਬਲਵਿੰਦਰ ਸਿੰਘ ਥਿੰਦ)-ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਲੋਕ ਭੱਠਲ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਦਾ ਦਰਦ ਭੱਠਲ ਪਰਿਵਾਰ ਦਾ ਆਪਣਾ ਦਰਦ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਦੇ ਓ.ਐੱਸ.ਡੀ ਰਵਿੰਦਰ ਸਿੰਘ ਟੁਰਨਾ ਨੇ ਸਥਾਨਕ ਸ਼ਹਿਰ ਅੰਦਰ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਕੀਤਾ | ਸਰਦਾਰ ਟੂਰਨਾ ਨੇ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਅਤੇ ਰਾਹੁਲਇੰਦਰ ਸਿੰਘ ਸਿੱਧੂ ਹਮੇਸ਼ਾ ਹਲਕਾ ਲਹਿਰਾਗਾਗਾ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਹਲਕੇ ਲਹਿਰੇ ਦੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਆਪਣੀਆਂ ਤਕਲੀਫ਼ਾਂ ਸਮਝਦੇ ਹਨ | ਉਨ੍ਹਾਂ ਕਿਹਾ ਕਿ ਅੱਜ ਉਹ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਆਏ ਹਨ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਪਿਛਲੇ ਦਿਨੀਂ ਪਰਿਵਾਰ ਦਾ ਸਾਥ ਛੱਡ ਕੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਹਲਕੇ ਦੇ ਕਿਸੇ ਪਿੰਡ ਜਾਂ ਕਸਬੇ ਵਿਚ ਕਿਸੇ ਪਰਿਵਾਰ ਤੇ ਕੋਈ ਦੁੱਖ ਦੀ ਘੜੀ ਆਣ ਪਈ ਹੈ ਤਾਂ ਭੱਠਲ ਪਰਿਵਾਰ ਜਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਦੁੱਖ ਸਾਂਝਾ ਕਰ ਕਰ ਜ਼ਰੂਰ ਪਹੁੰਚਦੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਬਿੰਦੂ ਢੀਂਡਸਾ, ਗੁਰਮੁਖ ਸਿੰਘ, ਸਾਬਕਾ ਕੌਂਸਲਰ ਅਰੁਣ ਕੁਮਾਰ, ਗਿਆਨ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਨੂੰ ਬਦਲ ਕੇ ਨਵੇਂ ਲਿਆਂਦੇ ਗਏ 'ਜੀ ਰਾਮ ਜੀ' ਕਾਨੂੰਨ ਨਾਲ ਗਰੀਬ ਵਰਗ ਦੇ 70 ਪ੍ਰਤੀਸ਼ਤ ਪਰਿਵਾਰ ਬੁਰੀ ਤਰ੍ਹਾਂ... ਅਗਲੀ ਖ਼ਬਰ ਨਰੇਗਾ ਲਈ ਹੋ ਰਹੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਨਿੰਦਾ
Ad Position 24