ਜਲਾਲਾਬਾਦ, 21 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਪਿੰਡ ਘੁਬਾਇਆ ਵਿਖੇ ਹੋਈ ਲੜਾਈ ਦੇ ਸਬੰਧ ਵਿਚ 5 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਵੰਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਘੁਬਾਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ | ਜਿਸ ਵਿਚ ਉਸ ਨੇ ਦੱਸਿਆ ਕਿ ਦੇਸ ਰਾਜ ਵਗ਼ੈਰਾ ਨਾਲ ਪੈਸਿਆਂ ਸਬੰਧੀ ਝਗੜਾ ਸੀ ਅਤੇ ਉਸ ਨੇ ਪੈਸੇ ਲੈਣੇ ਸੀ, ਜੋ ਮੰਗ ਰਿਹਾ ਸੀ ਤਾਂ ਮਿਤੀ 30-09-2025 ਨੂੰ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ | ਜ਼ਖਮੀ ਹਾਲਤ ਵਿਚ ਉਹ ਇਲਾਜ ਲਈ ਦਾਖਲ ਹੋਇਆ ਸੀ | ਹੁਣ ਥਾਣੇ ਵਿਚ ਐਮ.ਐਲ.ਆਰ. ਅਤੇ ਐਕਸਰੇ ਰਿਪੋਰਟਾਂ ਆਉਣ ਉਪਰੰਤ ਥਾਣਾ ਸਦਰ ਜਲਾਲਾਬਾਦ ਵਿਖੇ ਸ਼ਿਕਾਇਤਕਰਤਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੇਸ ਰਾਜ, ਸੰਨ੍ਹੀ, ਹਰਮੇਸ਼ ਸਿੰਘ ਉਰਫ਼ ਲੱਧੂ, ਸਰੋਜ ਰਾਣੀ, ਜਸ਼ਨ ਸਿੰਘ ਵਾਸੀਆਨ ਘੁਬਾਇਆ ਦੇ ਖ਼ਿਲਾਫ਼ ਮਿਤੀ 20-11-2025 ਨੂੰ ਧਾਰਾ 115(2), 117(2),190,191(3) ਬੀ.ਐਨ.ਐੱਸ. ਤਹਿਤ ਦਰਜ ਕੀਤਾ ਗਿਆ ਹੈ |