ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਮਲਾ ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ

Ad Position 21
No active advertisement
ਅਜੀਤ ਡੈਸਕ 23-11-2025
ਮਮਦੋਟ, 22 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਕਸਬਾ ਮਮਦੋਟ ਅਤੇ ਨਗਰ ਪੰਚਾਇਤ ਦੀ ਹਦੂਦ ਅੰਦਰ ਆਉਂਦੀਆਂ ਬਸਤੀਆਂ ਵਿਚੋਂ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਉਣ ਦਾ ਕੰਮ ਕੋਈ 20 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ | ਸਰਕਾਰ ਵਲੋਂ ਕੋਈ 22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ ਕਰਕੇ ਇਕ ਸਾਲ ਵਿਚ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ | ਉਸ ਵਕਤ ਮਮਦੋਟ ਵਾਸੀਆਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੀ ਸੁਖਾਲੀ ਹੋ ਕੇ ਸਵਰਗ ਬਣ ਜਾਵੇਗੀ, ਪਰੰਤੂ ਹੋਇਆ ਸਭ ਕੁੱਝ ਉਲਟ, ਸੀਵਰੇਜ ਪਾਉਣ ਵਾਲੇ ਠੇਕੇਦਾਰ ਨੇ ਸੀਵਰੇਜ ਪਾਉਣ ਮੌਕੇ ਮਮਦੋਟ ਕਸਬੇ ਦੀਆਂ ਸਾਰੀਆਂ ਹੀ ਸੜਕਾਂ ਬੁਰੀ ਤਰ੍ਹਾਂ ਪੁੱਟ ਕੇ ਉਬੜ-ਖੁੱਬੜ ਕਰ ਦਿੱਤੀਆਂ, ਵਾਟਰ ਸਪਲਾਈ ਦੀਆਂ ਪਾਈਪਾਂ, ਟੈਲੀਫ਼ੋਨ, ਇੰਟਰਨੈੱਟ ਦੀਆਂ ਤਾਰਾਂ ਵੀ ਪੁੱਟ ਸੁੱਟੀਆਂ, ਇੱਥੋਂ ਤੱਕ ਕਿ ਪਹਿਲਾਂ ਪਏ ਸੀਵਰੇਜ ਜਿਸ ਰਾਹੀ ਪਾਣੀ ਦਾ ਨਿਕਾਸ ਚੱਲ ਰਿਹਾ ਸੀ, ਨੰੂ ਵੀ ਕਈ ਥਾਵਾਂ 'ਤੋ ਤੋੜ ਕੇ ਕਸਬੇ ਦੇ ਗੰਦੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਗਿਆ | ਜਿਸ ਕਾਰਨ ਗੰਦਾ ਪਾਣੀ ਗਲੀਆਂ ਅਤੇ ਸੜਕਾਂ 'ਤੇ ਆਉਣਾ ਸ਼ੁਰੂ ਹੋ ਗਿਆ | ਕਈ ਸੜਕਾਂ ਅਤੇ ਗਲੀਆਂ ਧੂੜ ਮਿੱਟੀ ਨਾਲ ਭਰ ਗਈਆਂ ਜਿਨ੍ਹਾਂ ਨੇ ਕਸਬਾ ਵਾਸੀਆਂ, ਦੁਕਾਨਦਾਰਾਂ ਅਤੇ ਕਸਬੇ ਵਿਚ ਆਉਣ ਜਾਣ ਵਾਲਿਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਕਈ ਇਲਾਕਿਆਂ ਵਿਚ ਹਾਲਾਤ ਐਨੇ ਮਾੜੇ ਹਨ ਕਿ ਪਿਛਲੇ ਸਾਲ ਡੇਢ ਸਾਲ ਤੋ ਲੋਕਾਂ ਨੂੰ ਗੋਡੇ ਗੋਡੇ ਗੰਦੇ ਅਤੇ ਬਦਬੂ ਮਾਰਦੇ ਪਾਣੀ ਵਿਚੋਂ ਲੰਘ ਕੇ ਆਪਣੇ ਘਰਾਂ ਵਿਚ ਜਾਣਾ ਪੈਦਾ ਹੈ | ਉੱਪਰੋਂ ਗੰਦੇ ਪਾਣੀ ਕਾਰਨ ਕਸਬੇ ਵਿਚ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ | ਲੋਕ ਕਈ ਵਾਰ ਨਗਰ ਪੰਚਾਇਤ ਦਫ਼ਤਰ, ਜਲ ਸਪਲਾਈ ਅਤੇ ਸੀਵਰੇਜ ਵਿਭਾਗ, ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਗੁਹਾਰ ਲਗਾ ਚੁੱਕੇ ਹਨ ਪਰੰਤੂ ਕਿਸੇ ਨੇ ਵੀ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਕਦਮ ਨਹੀਂ ਪੁੱਟਿਆ | ਦੁਖੀ ਹੋਏ ਕਸਬਾ ਨਿਵਾਸੀਆਂ ਅਤੇ ਦੁਕਾਨਦਾਰਾਂ ਵਲੋਂ ਅੱਜ ਗੁਰਦੁਆਰਾ ਵਿਸ਼ਵਕਰਮਾਂ ਸਭਾ ਵਿਖੇ ਮੀਟਿੰਗ ਕਰਕੇ 24 ਨਵੰਬਰ ਸੋਮਵਾਰ ਤੋਂ ਨਗਰ ਪੰਚਾਇਤ ਦਫ਼ਤਰ ਮਮਦੋਟ ਅੱਗੇ ਮੁਸ਼ਕਿਲਾਂ ਦੇ ਹੱਲ ਤੱਕ ਪੱਕਾ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਵਿਚ ਲਾਵਾਰਸ ਹੋ ਕੇ ਰਹਿ ਗਿਆ ਹੈ ਕਸਬਾ ਮਮਦੋਟ ਅਗਲੀ ਖ਼ਬਰ ਫ਼ਿਰੋਜ਼ਪੁਰ ਤੋਂ ਸ੍ਰੀ ਅੰਮਿ੍ਤਸਰ ਪੱਟੀ ਰੇਲ ਿਲੰਕ ਪ੍ਰੋਜੈਕਟ ਦੀ ਮਨਜ਼ੂਰੀ ਮਿਲਣ 'ਤੇ ਨਾਰਦਰਨ ਰੇਲਵੇ ਪੈਸੰਜਰ ਸਮਿਤੀ ਨ...
Ad Position 24
No active advertisement