ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਮਿਲੇ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਣੇ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 23-11-2025
ਫਿਰੋਜ਼ਪੁਰ, 22 ਨਵੰਬਰ (ਸੁਖਵਿੰਦਰ ਸਿੰਘ)-ਕੇਂਦਰੀ ਜੇਲ੍ਹ ਦੇ ਵਿਚੋਂ ਤਲਾਸ਼ੀ ਦੌਰਾਨ ਬਰਾਮਦ ਹੋਏ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਪ੍ਰਸ਼ਾਸਨ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਸਖ਼ਤ ਕਾਰਵਾਈ ਦੇ ਬਾਵਜੂਦ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ | ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਵਿਚੋਂ 3 ਹਵਾਲਾਤੀ ਅਤੇ 4 ਨਾਮਾਲੂਮ ਵਿਅਕਤੀਆਂ ਤੋਂ 8 ਮੋਬਾਈਲ ਫੋਨ,1 ਬੈਟਰੀ,4 ਪੁੜੀਆਂ ਜਰਦਾ ਅਤੇ 1 ਡੋਂਗਲ ਬਰਾਮਦ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ 52 ਏ ਪਰੀਸੰਨਜ਼ ਐਕਟ ਤਹਿਤ ਮੁਕਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਪੱਤਰਾਂ ਦੇ ਵਿਚ ਲਿਖਿਆ ਹੈ ਕਿ 16 ਨਵੰਬਰ ਨੂੰ ਤਲਾਸ਼ੀ ਦੌਰਾਨ ਹਵਾਲਾਤੀ ਰਾਜਵੀਰ ਸਿੰਘ ਤੋਂ ਇਕ ਕੀ-ਪੈਡ ਮੋਬਾਈਲ ਫੋਨ ਬਰਾਮਦ ਹੋਇਆ | 17 ਨਵੰਬਰ ਨੂੰ ਕੈਦੀ ਸੁਖਜਿੰਦਰ ਪਾਲ ਸਿੰਘ ਕੋਲੋਂ ਡਿਉੜੀ ਤਲਾਸ਼ੀ ਦੌਰਾਨ ਖੁੱਲ੍ਹਾ ਅੱਠ ਗਰਾਮ ਤੰਬਾਕੂ (ਜਰਦਾ), ਤਿੰਨ ਕੀਪੈਡ ਮੋਬਾਈਲ ਫੋਨ ਸਮੇਤ ਬੈਟਰੀ, ਇਕ ਬੈਟਰੀ ਲਾਵਾਰਸ ਹਾਲਤ ਵਿਚ ਬਰਾਮਦ ਹੋਈ | 18 ਨਵੰਬਰ ਨੂੰ ਹਵਾਲਾਤੀ ਜਸਕਰਨ ਸਿੰਘ ਤੋਂ ਇਕ ਕੀ-ਪੈਡ ਮੋਬਾਈਲ ਹੋਣ ਬਰਾਮਦ ਹੋਇਆ | 18 ਨਵੰਬਰ ਨੂੰ ਹੀ ਜੇਲ੍ਹ ਦੇ ਬਾਹਰੋਂ ਇਕ ਨਸ਼ਾ ਅਤੇ ਫ਼ੋਨ ਸੁੱਟਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | 20 ਨਵੰਬਰ ਨੂੰ ਇਕ ਟੱਚ ਸਕਰੀਨ ਮੋਬਾਈਲ ਫੋਨ ਵੀਵੋ ਸਮੇਤ ਬੈਟਰੀ ਬਿਨਾਂ ਸਿੰਮ ਅਤੇ ਇਕ ਡੋਂਗਲ ਕੰਪਨੀ ਜੀ.ਓ ਬਿਨਾਂ ਸਿੰਮ ਬਿਨਾਂ ਬੈਟਰੀ ਲਾਵਾਰਸ ਹਾਲਤ ਵਿਚ ਬਰਾਮਦ ਹੋਏ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ ਹਵਾਲਾਤੀ ਰਾਜਵੀਰ ਸਿੰਘ ਉਰਫ਼ ਰਾਜੂ ਪੁੱਤਰ ਭਜਨ ਸਿੰਘ ਵਾਸੀ ਚਪਾਤੀ ਥਾਣਾ ਲੱਖੋਂ ਕੇ ਬਹਿਰਾਮ, ਕੈਦੀ ਸੁਖਜਿੰਦਰ ਪਾਲ ਸਿੰਘ ਉਰਫ਼ ਛਣਕਾ ਪੁੱਤਰ ਸੋਹਣ ਸਿੰਘ ਵਾਸੀ ਘਾਂਗਾ ਕਲਾ ਥਾਣਾ ਅਮੀਰ ਖ਼ਾਸ ਜ਼ਿਲ੍ਹਾ ਫ਼ਾਜ਼ਿਲਕਾ, ਹਵਾਲਾਤੀ ਜਸਕਰਨ ਸਿੰਘ ਉਰਫ਼ ਬੱਗੀ ਪੁੱਤਰ ਹਰਪਾਲ ਸਿੰਘ ਵਾਸੀ ਘਟਿਆਵਾਲੀ ਥਾਣਾ ਅਰਨੀਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਥਰੋਅ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਤੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਬੱਸ ਸਟੈਂਡ ਤੋਂ ਬੱਸ ਚੋਰੀ-ਬੱਸ ਡਰਾਈਵਰਾਂ ਅਤੇ ਕੰਡਕਟਰਾਂ 'ਚ ਰੋਸ ਅਗਲੀ ਖ਼ਬਰ ਪਰਾਲੀ ਸਾੜਨ 'ਤੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ
Ad Position 24
No active advertisement