ਮੁੱਦਕੀ, 22 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਆਮ ਆਦਮੀ ਪਾਰਟੀ ਪੰਜਾਬ ਵਲੋਂ ਮਿਹਨਤੀ ਅਤੇ ਪੁਰਾਣੇ ਵਰਕਰਾਂ ਨੂੰ ਸੌਂਪੀ ਜਾ ਰਹੀਆਂ ਜ਼ਿੰਮੇਵਾਰੀਆਂ ਤਹਿਤ ਮੁੱਦਕੀ ਦੇ ਬਹੁਤ ਹੀ ਪੁਰਾਣੇ ਅਤੇ ਜੁਝਾਰੂ ਵਰਕਰ ਗੁਰਮੁੱਖ ਸਿੰਘ ਉਰਫ਼ ਪੱਪੂ ਦੀ ਧਰਮ-ਪਤਨੀ ਰਣਜੀਤ ਕੌਰ ਵਾਰਡ ਨੰ. 11 ਮੁੱਦਕੀ ਨੂੰ ਮਹਿਲਾ ਵਿੰਗ ਦੀ ਬਲਾਕ ਕੋਆਰਡੀਨੇਟਰ ਲਗਾਇਆ ਗਿਆ | ਉਨ੍ਹਾਂ ਦੀ ਇਸ ਨਿਯੁਕਤੀ ਦਾ ਆਮ ਆਦਮੀ ਪਾਰਟੀ ਮੁੱਦਕੀ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਆ ਰਹੇ ਹਨ | ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਨੇ ਰਣਜੀਤ ਕੌਰ ਨੂੰ ਵਧਾਈ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ ਅਤੇ ਤਕੜੇ ਹੋ ਕੇ ਪਾਰਟੀ ਦੇ ਹੱਕ 'ਚ ਵੱਧ-ਚੜ੍ਹ ਕੇ ਕਾਰਜ ਕਰਨ ਦਾ ਸੱਦਾ ਦਿੱਤਾ | ਸੌਂਪੀ ਗਈ ਜ਼ਿੰਮੇਵਾਰੀ 'ਤੇ ਰਣਜੀਤ ਕੌਰ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਰਜਨੀਸ਼ ਦਹੀਯਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਪ੍ਰਤੀ ਬਣਦੀ ਜ਼ੁੰਮੇਵਾਰੀ ਨੂੰ ਬਾਖ਼ੂਬੀ ਨਿਭਾਉਂਦੀ ਹੋਈ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤੱਤਪਰ ਰਹਿਣਗੇ | ਇਸ ਮੌਕੇ ਐਮ.ਐਲ.ਏ ਸਲਾਹਕਾਰ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਨਾਗੀ ਹਲਕਾ ਕੋਆਰਡੀਨੇਟਰ ਮੈਡੀਕਲ ਵਿੰਗ, ਕੁਲਦੀਪ ਸਿੰਘ ਖੋਸਾ ਬਲਾਕ ਪ੍ਰਧਾਨ, ਦਰਸ਼ਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ, ਪਿ੍ੰਸ ਗੁਪਤਾ, ਗੁਰਪ੍ਰੀਤ ਸਿੰਘ ਗੋਪਾ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਸੇਵਕ ਸਿੰਘ ਮਾਹੀ, ਸੁਖਪ੍ਰੀਤ ਸਿੰਘ ਨਿੱਕਾ ਆਦਿ ਨੇ ਰਣਜੀਤ ਕੌਰ ਨੂੰ ਮਹਿਲਾ ਵਿੰਗ ਦੀ ਬਲਾਕ ਕੋਆਰਡੀਨੇਟਰ ਬਣਨ 'ਤੇ ਵਧਾਈ ਦਿੱਤੀ |