ਮੁੱਦਕੀ, 28 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਗੁਰਦੁਆਰਾ ਪੱਤੀ ਛੋਕਰ ਪਿੰਡ ਮੁੱਦਕੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਸਧਾਰੀ ਬੱਚਿਆਂ ਅਤੇ ਅੰਮਿ੍ਤਧਾਰੀ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ | ਇਹ ਜਾਣਕਾਰੀ ਮਾਸਟਰ ਛਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ, ਮਨਵੀਰ ਸਿੰਘ ਪੁੱਤਰ ਸਤਵੀਰ ਸਿੰਘ, ਨਿਰਮਾਣ ਸਿੰਘ ਪੁੱਤਰ ਹਰਪ੍ਰੀਤ ਸਿੰਘ, ਜਗਦੀਪ ਸਿੰਘ ਪੁੱਤਰ ਹਰਬੰਸ ਸਿੰਘ, ਜੈਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਹਰਜਾਪ ਸਿੰਘ ਪੁੱਤਰ ਪਰਵਿੰਦਰ ਸਿੰਘ, ਮਨਰਾਜ ਸਿੰਘ ਪੁੱਤਰ ਹਰਦੀਪ ਸਿੰਘ, ਜੈਸਮੀਨ ਕੌਰ ਪੁੱਤਰ ਗੁਰਤੇਜ ਸਿੰਘ, ਸਿਮਰਨ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਆਦਿ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਮਾਸਟਰ ਛਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਅਤੇ ਸਿੱਖੀ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਦੀ ਬਖ਼ਸ਼ਿਸ਼ ਕਰਨ ਦੀ ਬੇਨਤੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮਾਤਾਵਾਂ ਨੂੰ ਵੀ ਬੱਚਿਆਂ ਦੇ ਵਾਲ ਨਾ ਕਟਾਉਣ ਦੀ ਬੇਨਤੀ ਕੀਤੀ ਗਈ |