16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਰਵਨ ਸਿੰਘ ਦੇ ਘਰ ਪਹੁੰਚੇ ਵਿਧਾਇਕ ਦਹੀਆ, ਕੀਤਾ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮਮਦੋਟ, 28 ਦਸੰਬਰ (ਸੁਖਦੇਵ ਸਿੰਘ ਸੰਗਮ)-ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਸਨਮਾਨਿਤ ਕੀਤੇ ਗਏ 20 ਬਹਾਦਰ ਬੱਚਿਆਂ ਵਿਚ ਪੰਜਾਬ ਦੇ ਜ਼ਿਲ੍ਹਾ ਫ਼ਿਰੋਜਪੁਰ ਨਾਲ ਸਬੰਧਿਤ ਸ਼ਰਵਨ ਸਿੰਘ ਪਿੰਡ ਚੱਕ ਘੁਬਾਈ ਉਰਫ਼ ਤਰਾਂ ਵਾਲਾ ਦੇ ਘਰ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਸਥਾਨਕ ਆਗੂਆਂ ਸਮੇਤ ਪੁੱਜੇ | ਜਿੱਥੇ ਉਨ੍ਹਾਂ ਨੇ ਬੱਚੇ ਦੀ ਇਸ ਪ੍ਰਾਪਤੀ 'ਤੇ ਉਸ ਦੇ ਮਾਤਾ ਪਿਤਾ ਵਲੋਂ ਕੀਤੀ ਗਈ ਪਰਵਰਿਸ਼ ਦੀ ਸਹਾਰਨਾ ਕੀਤੀ ਉੱਥੇ ਆਪਣੇ ਹਲਕੇ ਲਈ ਵੱਡੇ ਮਾਣ ਵਾਲੀ ਗੱਲ ਆਖੀ | ਇਸ ਦੌਰਾਨ ਵਿਧਾਇਕ ਵਲੋਂ ਸ਼ਰਵਨ ਸਿੰਘ ਨੂੰ ਸਿਰੋਪਾਓ ਭੇਟ ਕੀਤਾ ਗਿਆ | ਇਸ ਮੌਕੇ ਵਿਧਾਇਕ ਦਹੀਆ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰਵਨ ਦੇ ਮਾਪਿਆਂ ਨੇ ਆਪ੍ਰੇਸ਼ਨ ਸੰਧੂਰ ਮੌਕੇ ਫ਼ੌਜ ਦੀ ਸੇਵਾ ਕਰਨ ਦੀ ਜਤਾਈ ਗਈ ਖ਼ਾਹਿਸ਼ ਦੀ ਕਦਰ ਕੀਤੀ 'ਤੇ ਅੱਜ ਉਨ੍ਹਾਂ ਦੇ ਬੇਟੇ ਨੇ ਪੂਰੇ ਪੰਜਾਬ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ | ਇਸ ਮੌਕੇ ਹਲਕਾ ਵਿਧਾਇਕ ਰਜਨੀਸ਼ ਦਹੀਆ ਵਲੋਂ ਬੱਚੇ ਦੀ ਹੌਸਲਾ ਅਫ਼ਜਾਈ ਵਾਸਤੇ ਆਪਣੇ ਕੋਲੋਂ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪਰਿਵਾਰ ਨੂੰ ਸੌਂਪੀ ਗਈ ਅਤੇ ਸ਼ਰਵਨ ਸਿੰਘ ਨੂੰ ਪੂਰੇ ਪਰਿਵਾਰ ਸਮੇਤ ਆਉਂਦੇ ਦਿਨਾਂ ਵਿਚ ਹੋਣ ਜਾ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਸੈਸ਼ਨ ਉਪਰੰਤ ਪਰਿਵਾਰ ਅਤੇ ਬੱਚੇ ਦੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਵੀ ਕਰਵਾਈ ਜਾਵੇਗੀ | ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਮੇਜਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਧਪੁਰ, ਐਮ.ਸੀ.ਸੋਨੂੰ ਸੇਠੀ, ਸਰਪੰਚ ਰਜਵੰਤ ਸਿੰਘ ਸੋਢੀ, ਸਰਪੰਚ ਗੁਰਨਾਮ ਸਿੰਘ ਹਜਾਰਾ, ਬਲਵਿੰਦਰ ਸਿੰਘ ਲੱਡੂ ਸਰਪੰਚ ਅਤੇ ਬਲਵਿੰਦਰ ਸਿੰਘ ਸਰਪੰਚ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਕਟਾਰੀਆ ਪਰਿਵਾਰ ਵਲੋਂ ਸਵ... ਅਗਲੀ ਖ਼ਬਰ ਗੁਰਦੁਆਰਾ ਪੱਤੀ ਛੋਕਰ ਵੱਲੋਂ ਕੇਸਧਾਰੀ ਬੱਚਿਆਂ ਤੇ ਅੰਮਿ੍ਤਧਾਰੀ ਬੀਬੀਆਂ ਦਾ ਸਨਮਾਨ <br/>
Ad Position 24