24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਾਂਗਰਸੀ ਆਗੂਆਂ ਵਲੋਂ ਪੂਰਨ ਕੁਮਾਰ ਖ਼ੁਦਕੁਸ਼ੀ ਕਾਂਡ ਦਾ ਸਖ਼ਤ ਨੋਟਿਸ

Ad Position 21
No active advertisement
ਅਜੀਤ ਡੈਸਕ 19-10-2025
ਨਥਾਣਾ, 18 ਅਕਤੂਬਰ (ਗੁਰਦਰਸ਼ਨ ਲੁੱਧੜ): ਕਾਂਗਰਸ ਪਾਰਟੀ ਐੱਸ.ਸੀ. ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰਦੂਲ ਸਿੰਘ ਗੋਬਿੰਦਪੁਰਾ, ਜ਼ਿਲ੍ਹਾ ਕੁਆਰਡੀਨੇਟਰ ਪਿ੍ਤਪਾਲ ਸਿੰਘ ਰਾਮਪੁਰਾ, ਲਖਵੀਰ ਸਿੰਘ, ਗੁਰਦੀਪ ਸਿੰਘ ਜਿਉਂਦ, ਭਿੰਦਾ ਸਿੰਘ, ਗੁਰਜੰਟ ਸਿੰਘ ਜੰਟਾ ਮਾਨ, ਸੁਖਦੇਵ ਸਿੰਘ ਸੇਮਾ, ਗੁਰਤੇਜ ਸਿੰਘ, ਪਰਗਟ ਸਿੰਘ ਤੁੰਗਵਾਲੀ, ਗੁਰਜੰਟ ਸਿੰਘ ਗੋਨਿਆਣਾ, ਕੌਰ ਸਿੰਘ ਮਹਿਮਾ ਸਰਜਾ ਅਤੇ ਹੋਰਨਾਂ ਆਗੂਆਂ ਨੇ ਆਈ.ਪੀ.ਐੱਸ. ਅਫ਼ਸਰ ਪੂਰਨ ਚੰਦ ਖ਼ੁਦਕੁਸ਼ੀ ਕਾਂਡ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਦੇਸ਼ ਵਿਚ ਚੱਲ ਰਿਹਾ ਵਰਤਾਰਾ ਦਲਿਤ ਸਮਾਜ ਦੀ ਤੌਹੀਨ ਕਰਨ ਵਾਲਾ ਹੈ | ਅਜਿਹੇ ਮਾਹੌਲ ਕਾਰਨ ਹੀ ਇਕ ਉੱਚ ਰੁਤਬੇ ਵਾਲੇ ਐੱਸ.ਸੀ.ਅਧਿਕਾਰੀ ਨੂੰ ਖ਼ੁਦਕੁਸ਼ੀ ਕਰਨ ਵਰਗਾ ਖ਼ੌਫ਼ਨਾਕ ਕਦਮ ਚੁੱਕਣਾ ਪਿਆ ਹੈ | ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਦੌਰਾਨ ਸਮੁੱਚੇ ਦੇਸ਼ ਵਿਚ ਦਲਿਤਾਂ ਦੀ ਆਵਾਜ਼ ਨੂੰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਕਾਂਗਰਸ ਪਾਰਟੀ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਾਂਗਰਸੀ ਆਗੂਆਂ ਨੇ ਮੰਗ ਕੀਤੀ ਹੈ ਕਿ ਆਈ.ਪੀ.ਐੱਸ. ਅਧਿਕਾਰੀ ਪੂਰਨ ਚੰਦ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਨਾਲ ਸਬੰਧਿਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬਣ ਕੇ ਆਇਆ ਵਿਅਕਤੀ ਔਰਤਾਂ ਤੋਂ ਲੱਖਾਂ ਦੇ ਸੋਨਾ-ਚਾਂਦੀ ਦੇ ਗਹਿਣੇ ਲੈ ਹੋਇਆ ਫਰਾਰ ਅਗਲੀ ਖ਼ਬਰ ਪੰਜਾਬ ਰਾਜ ਸਹਿਕਾਰੀ ਮਿਲਕ ਪਲਾਂਟ ਇੰਪਲਾਈਜ਼ ਕਨਫੈਡਰੇਸ਼ਨ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ
Ad Position 24