24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੰਜਾਬ ਰਾਜ ਸਹਿਕਾਰੀ ਮਿਲਕ ਪਲਾਂਟ ਇੰਪਲਾਈਜ਼ ਕਨਫੈਡਰੇਸ਼ਨ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-10-2025

ਬਠਿੰਡਾ, 18 ਅਕਤੂਬਰ (ਸੱਤਪਾਲ ਸਿੰਘ ਸਿਵੀਆਂ): ਮਿਲਕਫੈੱਡ ਦੇ ਪ੍ਰਬੰਧਕਾਂ ਦੀ ਵਿਤਕਰੇਬਾਜ਼ੀ ਤੋਂ ਖ਼ਫ਼ਾ ਹੋਏ ਪੰਜਾਬ ਭਰ ਦੇ ਮਿਲਕਫੈੱਡ ਦੇ ਪੱਕੇ ਕਰਮਚਾਰੀਆਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਪੰਜਾਬ ਰਾਜ ਸਹਿਕਾਰੀ ਮਿਲਕ ਪਲਾਂਟ/ਪ੍ਰੋਜੈਕਟ ਇੰਪਲਾਈਜ਼ ਕਨਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਦੀਨ ਪਟਿਆਲਾ, ਉੱਪ-ਪ੍ਰਧਾਨ ਗੁਰਸਿਮਰਨ ਸਿੰਘ ਜਲੰਧਰ ਅਤੇ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਮਿਲਕਫੈੱਡ ਦੇ ਪ੍ਰਬੰਧਕਾਂ ਵਲੋਂ ਇਸ ਸਾਲ ਦੀ ਦੀਵਾਲੀ ਦੇ ਮੌਕੇ 'ਤੇ ਰੈਗੂਲਰ ਕਰਮਚਾਰੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਮਿਲਦੀ ਆ ਰਹੀ 10,000 ਦੀ ਤਿਉਹਾਰੀਂ ਐਡਵਾਂਸ ਰਕਮ ਨਾ ਦੇਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਇਸ ਦੇ ਉਲਟ ਨਵੇਂ ਬਣੇ ਇੰਪਲਾਈਜ਼ ਸਰਵਿਸ ਰੂਲ-2023 ਤਹਿਤ ਕੰਮ ਕਰ ਰਹੇ ਕਰਮਚਾਰੀਆਂ 25,000 ਦੀ ਰਕਮ ਜਾਰੀ ਕੀਤੀ ਗਈ ਹੈ ਤੇ ਅਜਿਹਾ ਕਰਕੇ ਮਿਲਕਫੈੱਡ ਨੇ ਪੱਕੇ ਕਰਮਚਾਰੀਆਂ ਨਾਲ ਵਿਤਕਰੇ ਭਰਿਆ ਵਿਵਹਾਰ ਕੀਤਾ ਹੈ |ਉਨ੍ਹਾਂ ਕਿਹਾ ਕਿ ਮਿਲਕਫੈੱਡ ਪ੍ਰਬੰਧਕਾਂ ਵਲੋਂ ਤਿਉਹਾਰੀਂ ਐਡਵਾਂਸ ਨੂੰ ਇਸ ਸ਼ਰਤ ਨਾਲ ਜੋੜਨਾ ਕਿ ਕਰਮਚਾਰੀ ਪਹਿਲਾਂ ਨਵੇਂ ਇੰਪਲਾਈਜ਼ ਸਰਵਿਸ ਰੂਲ- 2023 ਨੂੰ ਜੁਆਇਨ ਕਰਨ, ਇਕ ਕਿਸਮ ਦਾ ਦਬਾਅ ਬਣਾਉਣ ਵਾਲਾ ਗੈਰ-ਨਿਆਂਇਕ ਕਦਮ ਹੈ, ਜਿਸ ਦੇ ਖ਼ਿਲਾਫ਼ ਕਨਫੈਡਰੇਸ਼ਨ ਨੇ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਸ ਦੌਰਾਨ ਸਾਰੇ ਕਰਮਚਾਰੀ ਆਪਣੇ ਮੋਢਿਆਂ 'ਤੇ ਕਾਲੇ ਬਿੱਲੇ ਲਗਾ ਕੇ ਸ਼ਾਂਤੀ, ਅਨੁਸ਼ਾਸਨ ਅਤੇ ਸੇਵਾ ਦੇ ਨਾਲ ਆਪਣੀ ਡਿਊਟੀ ਕਰਨਗੇ | ਆਗੂਆਂ ਨੇ ਕਿਹਾ ਕਿ ਫੈਡਰੇਸ਼ਨ ਦੇ ਫ਼ੈਸਲੇ ਅਨੁਸਾਰ ਕੋਈ ਕਰਮਚਾਰੀ ਮਿਲਕਫੈੱਡ ਤੋਂ ਤਿਉਹਾਰੀਂ ਤੋਹਫ਼ੇ ਜਾਂ ਮਠਿਆਈ ਵਗ਼ੈਰਾ ਵੀ ਸਵੀਕਾਰ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮਿਲਕਫੈੱਡ ਦੇ ਪ੍ਰਬੰਧਕਾਂ ਵਲੋਂ ਕਰਮਚਾਰੀਆਂ ਦਾ ਮਾਣ-ਸਤਿਕਾਰ ਬਹਾਲ ਨਹੀਂ ਕੀਤਾ ਜਾਂਦਾ, ਰੋਸ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਪੂਰਨ ਕੁਮਾਰ ਖ਼ੁਦਕੁਸ਼ੀ ਕਾਂਡ ਦਾ ਸਖ਼ਤ ਨੋਟਿਸ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ ਪੂਜਾ ਕਰ ਕੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24