03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਤਲਵੰਡੀ ਸਾਬੋ, 31 ਅਕਤੂਬਰ (ਰਵਜੋਤ ਸਿੰਘ ਰਾਹੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਇਆ ਗਿਆ¢ ਜਿਸ ਵਿਚ 20 ਸਕੂਲਾਂ ਦੇ 300 ਵਿਦਿਆਰਥੀਆਂ ਨੇ ਕਵਿਤਾ ਉਚਾਰਣ, ਗੁਰਮਤਿ ਕੁਇਜ਼, ਦਸਤਾਰ ਸਜਾਉਣ, ਸੁੰਦਰ ਲਿਖਾਈ ਅਤੇ ਕਵੀਸ਼ਰੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ¢ ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਰਾਹੀਂ ਹੋਈ¢ ਨਤੀਜਿਆਂ ਅਨੁਸਾਰ ਕਵਿਤਾ ਮੁਕਾਬਲੇ ਵਿਚ ਜੋਤਸਰੂਪ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਪਹਿਲਾ, ਅਪਾਰਦੀਪ ਕÏਰ ਅਕਾਲ ਅਕੈਡਮੀ ਕੌੜੀ ਵਾਲਾ ਨੇ ਦੂਸਰਾ ਅਤੇ ਜੈਵੀਨ ਕÏਰ ਸ੍ਰੀ ਦਸਮੇਸ਼ ਸੀ. ਸੈ. ਸਕੂਲ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਹਾਸਲ ਕੀਤਾ¢ ਕਵੀਸ਼ਰੀ ਮੁਕਾਬਲੇ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਦੀ ਟੀਮ ਨੇ ਪਹਿਲਾ, ਖ਼ਾਲਸਾ ਪ੍ਰਾਇਮਰੀ ਸਕੂਲ ਤਲਵੰਡੀ ਸਾਬੋ ਨੇ ਦੂਸਰਾ ਸਥਾਨ ਅਤੇ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਦੀ ਟੀਮ ਨੇ ਤੀਸਰਾ ਸਥਾਨ, ਦਸਤਾਰ ਮੁਕਾਬਲੇ ਜੂਨੀਅਰ ਵਰਗ 'ਚੋਂ ਇੰਦਰਜੀਤ ਸਿੰਘ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਲਹਿਰੀ ਨੇ ਪਹਿਲਾ, ਪ੍ਰੇਮ ਸਿੰਘ ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਨੇ ਦੂਸਰਾ ਅਤੇ ਅਭੀਜੋਤ ਸਿੰਘ ਅਕਾਲ ਅਕੈਡਮੀ ਕÏੜੀ ਵਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ¢ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਜਸ਼ਨਦੀਪ ਕÏਰ ਤੇ ਅਮਨੀਤ ਕÏਰ ਸਾਹਿਬਜ਼ਾਦਾ ਅਜੀਤ ਸਿੰਘ ਕਾਨਵੈਂਟ ਸਕੂਲ ਗਹਿਰੀ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਅਤੇ ਦਮਨਜੀਤ ਕÏਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ¢ ਸਮਾਪਤੀ ਦੌਰਾਨ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਸੁਪਰਡੈਂਟ ਸਲਿੰਦਰ ਗੋਇਲ ਚਮਕÏਰ ਸਿੰਘ ਰਿਟਾ. ਪਿ੍ੰਸੀਪਲ, ਰਣਜੀਤ ਸਿੰਘ ਮਲਕਾਣਾ ਮੈਨੇਜਰ ਪ੍ਰਬੰਧਕ ਕਮੇਟੀ ਖ਼ਾਲਸਾ ਸਕੂਲ, ਸੁਖਮੰਦਰ ਸਿੰਘ ਭਾਗੀਵਾਂਦਰ, ਬਿਕਰਮਜੀਤ ਸਿੰਘ ਪਿ੍ੰਸੀਪਲ ਖ਼ਾਲਸਾ ਸਕੂਲ, ਡਾ. ਗੁਰਜਿੰਦਰ ਸਿੰਘ ਰੋਮਾਣਾ, ਬਲਵੰਤ ਸਿੰਘ ਕਾਲਝਰਾਣੀ, ਸ਼ਮਸ਼ੇਰ ਸਿੰਘ ਸਕੱਤਰ, ਡਾ.ਦਰਸ਼ਨ ਸਿੰਘ ਭੰਮੇ, ਕਵੀਸ਼ਰ ਮਾਸਟਰ ਰੇਵਤੀ ਪ੍ਰਸ਼ਾਦ, ਪ੍ਰੋ.ਕਰਮਜੀਤ ਸਿੰਘ ਤੇ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਅਹੁਦੇਦਾਰ ਮÏਜੂਦ ਸਨ¢ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਤੇਜ਼ ਸਿੰਘ ਜੈਤੋ, ਲਖਵੀਰ ਸਿੰਘ ਨੱਤ, ਅੰਮਿ੍ਤਪਾਲ ਸਿੰਘ ਮਲਕਾਣਾ, ਹਰਪਾਲ ਸਿੰਘ, ਜਗਜੀਤ ਸਿੰਘ, ਗੁਰਜੰਟ ਸਿੰਘ ਨਥੇਹਾ, ਸੁਖਰਾਜ ਸਿੰਘ ਸੰਦੋਹਾ, ਜਸਦੀਪ ਸਿੰਘ ਨਥੇਹਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ¢
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਸਕੂਲੀ ਬੱਚਿਆਂ ਦੇ ਲੇਖ, ਭਾਸ਼ਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਵਿਖੇ ਸਾਹਿਤਕ ਮੁਕਾਬਲੇ ਕਰਵਾਏ
Ad Position 24