04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਝੋਨੇ ਦੇ ਘੱਟ ਝਾੜ ਨੇ ਕਿਸਾਨਾਂ ਦੇ ਨਾਲ-ਨਾਲ ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਮੰਡੀ ਬੋਰਡ ਲਈ ਖੜ੍ਹਾ ਕੀਤਾ ਆਰਥਿਕ ਸੰਕਟ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਬਠਿੰਡਾ, 3 ਨਵੰਬਰ (ਵੀਰਪਾਲ ਸਿੰਘ)- ਝੋਨੇ ਦੇ ਝਾੜ ਘੱਟਣ ਨਾਲ ਕਿਸਾਨਾਂ ਦੇ ਨਾਲ-ਨਾਲ ਇਹ ਆਰਥਿਕ ਸੱਟ ਸੂਬੇ ਦੀ ਸ਼ੈਲਰ ਉਦਯੋਗ ਅਤੇ ਪੰਜਾਬ ਮੰਡੀ ਬੋਰਡ ਨੂੰ ਵੀ ਪੈਦੀ ਹੋਈ ਵਿਖਾਈ ਦੇਣ ਲੱਗੀ ਹੈ, ਮੌਸਮ ਦੀ ਬੇਰੁਖ਼ੀ ਨੇ ਪੰਜਾਬ 'ਚ ਝੋਨੇ ਦੀ ਫ਼ਸਲ ਨੂੰ 30 ਫ਼ੀਸਦੀ ਬਰਬਾਦ ਕਰ ਦਿੱਤਾ, ਜਿਸ ਨੂੰ ਵੇਖਦਿਆਂ ਹੋਇਆ ਸੂਬਾ ਸਰਕਾਰ ਵਲੋਂ 2025 ਦੇ ਚਾਲੂ ਸੀਜ਼ਨ 'ਚ 175 ਲੱਖ ਟਨ ਝੋਨੇ ਦੇ ਟੀਚੇ ਦੀ ਖ਼ਰੀਦ ਨੂੰ ਘਟਾ ਕੇ 165 ਲੱਖ ਟਨ ਕਰ ਦਿੱਤਾ ਗਿਆ ਹੈ | ਝੋਨੇ ਦਾ ਝਾੜ ਘੱਟਣ ਦੇ ਅੰਕੜਿਆਂ ਨੂੰ ਵੇਖਿਆ ਜਾਵੇ ਤੇ ਪੰਜਾਬ ਸਰਕਾਰ ਵਲੋਂ ਘੱਟ ਕੀਤਾ ਗਿਆ ਟੀਚਾ ਵੀ ਪੂਰਾ ਹੁੰਦਾ ਨਹੀਂ ਵਿਖਾ ਰਿਹਾ | ਪੰਜਾਬ 'ਚ ਝੋਨੇ ਦੀ ਪੈਦਾਵਾਰ 30 ਫ਼ੀਸਦੀ ਕਮੀ ਆਉਂਦੀ ਹੈ ਤਾਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦਾ ਟੀਚਾ 150 ਲੱਖ ਟਨ ਦਾ ਅੰਕੜਾਂ ਵੀ ਨਹੀਂ ਛੂਹ ਸਕਦਾ, ਜਿਸ ਨਾਲ ਪੰਜਾਬ ਮੰਡੀ ਬੋਰਡ ਨੂੰ ਝੋਨੇ ਦੀ ਖ਼ਰੀਦ ਤੋਂ ਸਾਲਾਨਾ 4000 ਕਰੋੜ ਦੀ ਆਮਦਨ 'ਤੇ ਵੀ 25 ਤੋਂ 30 ਫ਼ੀਸਦੀ ਕੱਟ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ | ਇਸ ਨਾਲ ਪਹਿਲਾ ਹੀ ਆਰਥਿਕ ਸਥਿਤੀ ਨੂੰ ਲੈ ਕੇ ਡਾਵਾਂਡੋਲ ਚੱਲ ਰਹੀ ਪੰਜਾਬ ਸਰਕਾਰ ਨੂੰ ਵੱਡਾ ਆਰਥਿਕ ਝਟਕਾ ਚੱਲਣਾ ਪੈ ਸਕਦਾ | ਦੂਸਰੇ ਪਾਸੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੋਂ ਪੈਣ ਵਾਲੇ ਘਾਟੇ ਨਾਲ ਕਰਜ਼ਿਆਂ ਦੀ ਪੰਡ ਦਾ ਬੋਝ ਵੀ ਭਾਰੀ ਪੈਦਾ ਹੋਇਆ ਦਿੱਖ ਰਿਹਾ ਹੈ | ਇਸ ਦੀ ਮਾਰ ਹੁਣ ਸੂਬੇ ਦੀ ਸ਼ੈਲਰ ਸਨਅਤ ਅਤੇ ਆੜ੍ਹਤੀਆਂ 'ਤੇ ਵੀ ਪੈਣ ਜਾ ਰਹੀ, ਪਹਿਲੇ ਹੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਚੱਲ ਰਹੇ ਪੰਜਾਬ ਦੇ ਸ਼ੈਲਰ ਸਨਅਤਕਾਰਾਂ ਨੂੰ ਆਪਣੇ ਸ਼ੈਲਰਾਂ ਦੀ ਮੰਗ ਮੁਤਾਬਿਕ ਝੋਨੇ ਦੀ ਖ਼ਰੀਦ ਲਈ ਮੁਸ਼ਕਲ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ | ਇਸ ਦੀ ਤਾਜ਼ਾ ਉਦਾਹਰਨ ਪੰਜਾਬ ਦੇ ਕਈ ਸ਼ਹਿਰਾਂ ਵਿਚ ਵਪਾਰੀਆਂ ਵਲੋਂ ਬਾਹਰੀ ਰਾਜਾਂ ਤੋਂ ਝੋਨਾ ਖ਼ਰੀਦ ਕੇ ਪੰਜਾਬ ਵਿਚ ਲਿਆਉਣ ਦੇ ਰਸਤਿਆਂ ਤੋਂ ਸਪਸ਼ਟ ਹੋ ਰਹੀ ਹੈ | ਲੰਘੇ ਹਫ਼ਤੇ ਮਾਲਵੇ ਦੇ ਕਈ ਸ਼ਹਿਰਾਂ ਵਿਚ ਬਾਹਰੀ ਰਾਜਾਂ ਤੋਂ ਝੋਨੇ ਲਿਆਉਣ ਵਾਲੇ ਟਰੈਕਟਰ ਟਰਾਲੀਆਂ ਨੂੰ ਫੜਿਆ ਜਾ ਚੁੱਕਾ ਹੈ | ਇਹ ਵੀ ਕਨਸੋਆਂ ਹਨ ਕਿ ਬਾਹਰੀ ਰਾਜਾਂ ਤੋਂ ਆ ਰਿਹਾ ਝੋਨਾ ਸੂਬਾ ਸਰਕਾਰ ਦਾ 165 ਲੱਖ ਟਨ ਮਿਥੇ ਟੀਚੇ ਨੂੰ ਨੇੜੇ ਤੱਕ ਪਹੁੰਚਣ ਲਈ ਕਿਸੇ ਹੱਦ ਤੱਕ ਸਹਾਰਾ ਲੱਗਾ ਸਕਦਾ | ਇਸ ਲਈ ਬਾਹਰੀ ਰਾਜਾਂ ਤੋਂ ਆਉਣ ਵਾਲੇ ਝੋਨੇ ਦੇ ਮਾਮਲੇ 'ਚ ਸ਼ੱਕ ਦੀ ਸੂਈ ਸਬੰਧਿਤ ਅਫ਼ਸਰਸ਼ਾਹੀ ਤੱਕ ਵੀ ਅਟਕਦੀ ਦਿੱਖ ਰਹੀ ਹੈ | ਸ਼ੈਲਰ ਰਾਈਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਨ ਵਲੋਂ ਆਪਣੀ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਚਾਲੂ ਝੋਨੇ ਦੇ ਸੀਜ਼ਨ ਵਿਚ ਹੜ੍ਹਾਂ ਦੀ ਮਾਰ ਅਤੇ ਮੌਸਮ ਖ਼ਰਾਬੀ ਦੇ ਚੱਲਦਿਆਂ ਪੰਜਾਬ ਵਿਚ ਝੋਨੇ ਦੀ 30 ਫ਼ੀਸਦੀ ਫ਼ਸਲ ਬਰਬਾਦ ਹੋ ਚੁੱਕੀ ਹੈ | ਜਿਸ ਨਾਲ ਸ਼ੈਲਰ ਮਾਲਕਾਂ ਨੂੰ ਪੂਰੀ ਲਿੰਕੇਜ਼ ਮਿਲਣ ਦੀ ਕੋਈ ਸੰਭਾਵਨਾ ਨਹੀਂ, ਝੋਨੇ ਦੀ ਫ਼ਸਲ ਤਬਾਹੀ ਕਾਰਨ ਸਰਕਾਰ ਵਲੋਂ ਰਿਲੀਜ਼ ਆਡਰ ਵੀ ਬੰਦ ਕਰ ਦਿੱਤੇ ਹਨ | ਇਨ੍ਹਾਂ ਕਾਰਨਾਂ ਕਰਕੇ ਪੰਜਾਬ 'ਚ ਲੱਗੇ ਸਮੂਹ ਸ਼ੈਲਰਾਂ ਨੂੰ ਆਪਣੀ ਸਮੱਰਥਾ ਅਨੁਸਾਰ ਚੱਲਣਾ ਅਮਲ ਵਿਚ ਨਹੀਂ ਰਹਿ ਗਿਆ | ਅੱਗੇ ਗੱਲ ਆੜ੍ਹਤੀਆਂ 'ਤੇ ਝੋਨੇ ਦੀ ਪੈਦਾਵਾਰ ਘੱਟਣ ਨਾਲ ਪੈਣ ਵਾਲੇ ਪ੍ਰਭਾਵ ਦੀ ਹੈ, ਆੜ੍ਹਤੀਆਂ ਨੂੰ ਵੀ ਝੋਨੇ ਦੀ ਪੈਦਾਵਾਰ ਘੱਟ ਰਹਿਣ ਕਾਰਨ ਭਾਰੀ ਆਰਥਿਕ ਵੀ ਪਵੇਗੀ, ਆੜ੍ਹਤੀਆਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤਿਆਂ ਵਿਚ ਖਟਾਸ ਬਣ ਸਕਦੀ ਹੈ, ਕਿਉਂਕਿ ਝੋਨੇ ਦੀ ਇਸ ਵਰ੍ਹੇ ਦੀ ਫ਼ਸਲ ਨਾਲ ਆੜ੍ਹਤੀਆਂ ਦੇ ਪਿਛਲੇ ਬਕਾਏ ਚੁਕਤੇ ਨਹੀਂ ਹੋ ਰਹੇ | ਜਿਸ ਨਾਲ ਕਿਸਾਨ ਨੂੰ ਆਪਣੀ ਕਣਕ ਦੀ ਫ਼ਸਲ ਬੀਜਣ ਅਤੇ ਪਾਲਣ ਲਈ ਅਗਾਓ ਖ਼ਰਚਿਆਂ ਤੋਂ ਆੜ੍ਹਤੀਆਂ ਵਲੋਂ ਹੱਥ ਘੁੱਟਿਆ ਜਾ ਰਿਹਾ ਹੈ | ਜਿਸ ਨਾਲ ਪੰਜਾਬ ਦੇ ਛੋਟੇ ਕਿਸਾਨਾਂ ਦੀ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ | ਇਸ ਨਾਲ ਮੰਡੀ ਮਜ਼ਦੂਰ ਅਤੇ ਟਰਾਂਸਪੋਰਟ ਦੇ ਕਾਰੋਬਾਰ 'ਤੇ ਵੀ ਸਿੱਧੇ ਅਸਰ ਪੈਣਗੇ |
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਟਾਵਰਾਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ <br/> ਅਗਲੀ ਖ਼ਬਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਅਤੇ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ
Ad Position 24