04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਬੀ.ਬੀ.ਐੱਸ. ਸਕੂਲ ਮਲੂਕਾ ਵਿਖੇ ਪਿ੍ੰਸ ਮੋਇਲ ਅਤੇ ਓਸ਼ਿਨ ਦਾ ਸਟਾਰ ਐਵਾਰਡ ਨਾਲ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਭਗਤਾ ਭਾਈਕਾ, 3 ਨਵੰਬਰ (ਸੁਖਪਾਲ ਸਿੰਘ ਸੋਨੀ)-ਬਾਵਾ ਯਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬੀ.ਬੀ.ਐੱਸ. ਇੰਡੋ ਕੈਨੇਡੀਅਨ ਸਕੂਲ ਮਲੂਕਾ ਵਲੋਂ ਸਟਾਫ਼ ਦੀ ਚੰਗੀ ਕਾਰਗੁਜ਼ਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਸਟਾਰ ਅਵਾਰਡ ਸਮਾਰੋਹ ਕੀਤਾ ਗਿਆ¢ ਸਕੂਲ ਦੀ ਸ਼ੁਰੂਆਤ ਤੋਂ ਨਿਸ਼ਠਾ ਅਤੇ ਸਮਰਪਣ ਨਾਲ ਜੁੜੇ ਮਾਸਟਰ ਪਿ੍ੰਸ ਮੋਇਲ ਅਤੇ ਮੈਡਮ ਓਸ਼ਿਨ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਬੀ.ਬੀ.ਐੱਸ.ਆਈ.ਸੀ.ਐੱਸ ਸਟਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ¢ ਸਕੂਲ ਪ੍ਰਬੰਧਕਾਂ ਵਲੋਂ ਹਰ ਮਹੀਨੇ ਵੱਖ-ਵੱਖ ਸ਼੍ਰੇਣੀਆਂ ਵਿਚੋਂ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਦੀ ਚੋਣ ਕਰਨ ਦਾ ਫੈਸਲਾ ਕੀਤਾ ਗਿਆ¢ ਪਹਿਲੇ ਮਹੀਨੇ ਲਈ ਟੀਚਿੰਗ ਸਟਾਫ਼ ਵਿਚੋਂ ਮੈਡਮ ਨੈਨਸੀ (ਪੀ.ਆਰ.ਟੀ.), ਮੈਡਮ ਗੁਰਪ੍ਰੀਤ ਕੌਰ (ਟੀ.ਜੀ.ਟੀ.), ਅਤੇ ਐਡਮਿਨ ਬਲਾਕ ਵਿਚੋਂ ਮੈਡਮ ਜਯੋਤੀ ਨੂੰ ਚੁਣਿਆ ਗਿਆ¢ ਇਸੇ ਤਰ੍ਹਾਂ ਸਹਿਯੋਗੀ ਸਟਾਫ਼ ਮਨਿੰਦਰ ਕੌਰ ਅਤੇ ਸੁਰੱਖਿਆ ਕਰਮਚਾਰੀ ਦਰਸ਼ਨ ਸਿੰਘ ਨੰੂ ਚੁਣਿਆ ਗਿਆ¢ ਸਕੂਲ ਦੇ ਵਾਇਸ ਪਿ੍ੰਸੀਪਲ ਵਿਕਰਮਜੀਤ ਵਰਮਾ ਨੇ ਸਾਰੇ ਅਧਿਆਪਕਾਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਨਾਲ ਸਭ ਦਾ ਮਨ ਭਾਵੁਕ ਹੋ ਗਿਆ ਅਤੇ ਪੁਰਾਣੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ¢ ਚੇਅਰਮੈਨ ਐਡਵੋਕੇਟ ਬਾਵਾ ਯਸ਼ਪ੍ਰੀਤ ਸਿੰਘ ਅਤੇ ਡਾਇਰੈਕਟਰ ਮੈਡਮ ਸ਼ੈਲਜਾ ਮੋਂਗਾ ਨੇ ਇਸ ਸ਼ੁੱਭ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਸਟਾਫ਼ ਨੂੰ ਹੋਰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਮੋਰਾਲ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ¢ ਇਸ ਮÏਕੇ ਡਾ. ਧਵਨ ਕੁਮਾਰ ਦੀ ਵਿਸ਼ੇਸ਼ ਉਪਸਥਿਤੀ ਰਹੀ ਜਿਨ੍ਹਾਂ ਨੇ ਸਭ ਨੂੰ ਉਤਸ਼ਾਹਿਤ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਦਾਨੀ ਸੱਜਣਾਂ ਵਲੋਂ ਸਰਕਾਰੀ ਸਕੂਲ ਦੀ ਆਰਥਿਕ ਸਹਾਇਤਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਟੂਰ
Ad Position 24