04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦਾਨੀ ਸੱਜਣਾਂ ਵਲੋਂ ਸਰਕਾਰੀ ਸਕੂਲ ਦੀ ਆਰਥਿਕ ਸਹਾਇਤਾ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਭਗਤਾ ਭਾਈਕਾ, 3 ਨਵੰਬਰ (ਸੁਖਪਾਲ ਸਿੰਘ ਸੋਨੀ)-ਸਰਕਾਰੀ ਪ੍ਰਾਇਮਰੀ ਸਕੂਲ ਭਗਤਾ ਭਾਈਕਾ (ਪਿੰਡ) ਨੂੰ ਦਾਨੀ ਸੱਜਣਾਂ ਵੱਲੋਂ ਦਾਨ ਦੇਣ ਦੀ ਸੁਹਿਰਦ ਪਿਰਤ ਜਾਰੀ ਹੈ¢ ਸਕੂਲ ਮੁਖੀ ਜਸਵਿੰਦਰ ਸਿੰਘ ਜਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਿੰਡ ਦੇ ਅਗਾਂਹਵਧੂ ਨਿਵਾਸੀਆਂ ਵਲੋਂ ਖ਼ੁਸ਼ੀ ਤੇ ਗ਼ਮੀ ਦੇ ਮÏਕਿਆਂ ਉੱਤੇ ਹਮੇਸ਼ਾ ਸਕੂਲ ਦੀ ਸਹਾਇਤਾ ਕੀਤੀ ਜਾਂਦੀ ਹੈ¢ ਇਸੇ ਤਹਿਤ ਇਸ ਸਕੂਲ ਦੀ ਈਟੀਟੀ ਅਧਿਆਪਕਾ ਮਨਜੀਤ ਕÏਰ ਤੇ ਉਨ੍ਹਾਂ ਦੇ ਪਤੀ ਭੁਪਿੰਦਰ ਸਿੰਘ ਜੇ.ਈ. ਵੱਲੋਂ ਆਪਣੇ ਕੈਨੇਡਾ ਰਹਿੰਦੇ ਬੇਟੇ ਦੇ ਵਿਆਹ ਦੀ ਖ਼ੁਸ਼ੀ ਵਿੱਚ ਸਕੂਲ ਨੰੂ 5100 ਰੁਪਏ ਦੀ ਸਹਾਇਤਾ ਦਿੱਤੀ¢ ਪਿਛਲੇ ਦਿਨੀਂ ਭਗਤਾ ਭਾਈ ਕਾ ਦੇ ਸੇਵਾਮੁਕਤ ਹੈੱਡ ਟੀਚਰ ਮਾਸਟਰ ਬਲਦੇਵ ਸਿੰਘ ਬੰਗਾ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਬੇਟੇ ਲਖਵੀਰ ਸਿੰਘ ਬੰਗਾ ਲਾਈਨਮੈਨ ਪੀਐਸ ਪੀਸੀਐਲ, ਲਖਵਿੰਦਰ ਸਿੰਘ ਬੰਗਾ ਅਤੇ ਕੁਲਵਿੰਦਰ ਸਿੰਘ ਬੰਗਾ, ਵੱਲੋਂ ਸਕੂਲ ਨੂੰ 2100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ¢ ਸਮੂਹ ਸਟਾਫ਼ ਵੱਲੋਂ ਦੋਵਾਂ ਪਰਿਵਾਰਾਂ ਦੀ ਨੇਕ ਸੋਚ ਦੀ ਪ੍ਰਸੰਸਾ ਕੀਤੀ ਗਈ¢ ਇਸ ਮੌਕੇ ਅਧਿਆਪਕਾ ਕਮਲਜੀਤ ਕÏਰ, ਸੰਦੀਪ ਰਾਣੀ, ਮਨਜੀਤ ਕÏਰ, ਬਲਵਿੰਦਰ ਕÏਰ, ਮਨਵੀਰ ਕÏਰ, ਪਰਮਜੀਤ ਕÏਰ ਅਤੇ ਗੀਤਾ ਰਾਣੀ ਸਮੇਤ ਆਂਗਣਵਾੜੀ ਵਰਕਰ ਵੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਬੀ.ਬੀ.ਐੱਸ. ਸਕੂਲ ਮਲੂਕਾ ਵਿਖੇ ਪਿ੍ੰਸ ਮੋਇਲ ਅਤੇ ਓਸ਼ਿਨ ਦਾ ਸਟਾਰ ਐਵਾਰਡ ਨਾਲ ਸਨਮਾਨ
Ad Position 24