03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਾਊਾਟ ਲਿਟਰਾ ਜ਼ੀ ਦੇ ਵਿਦਿਆਰਥੀ ਨੈਸ਼ਨਲ ਲੈਵਲ ਸ਼ੂਟਿੰਗ ਮੁਕਾਬਲੇ ਲਈ ਚੁਣੇ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਲਹਿਰਾ ਮੁਹੱਬਤ, 3 ਨਵੰਬਰ (ਸੁਖਪਾਲ ਸਿੰਘ ਸੁੱਖੀ)-ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੂਰਕੋਟ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ 25ਵੀੰਆਂ ਪੰਜਾਬ ਇੰਟਰ ਸਕੂਲ ਸਟੇਟ ਸ਼ੂਟਿੰਗ ਮੁਕਾਬਲੇ ਵਿਚ ਹਿੱਸਾ ਲਿਆ ਹੈ¢ ਵਿਦਿਆਰਥੀਆਂ ਨੇ ਸ਼ੂਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਮੁਕਾਬਲਿਆਂ ਵਿਚ ਵਿਦਿਆਰਥੀ ਗੁਰਨਾਇਕ ਸਿੰਘ ਨੇ ਸੋਨੇ ਦਾ ਤਮਗ਼ਾ ਅਤੇ ਸ਼ੁਭਨੀਤ ਸਿੰਘ ਨੇ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ¢ ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਨੇ 69ਵੀਆਂ ਪੰਜਾਬ ਸਕੂਲ ਇੰਟਰ ਸਟੇਟ ਮੁਕਾਬਲਿਆਂ ਵਿਚ ਗੁਰਨਾਇਕ ਸਿੰਘ ਨੇ ਸੋਨੇ ਦਾ ਅਤੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ¢ ਵਿਦਿਆਰਥਣ ਅਕਸਨੀਰ ਕੌਰ ਨੇ ਕਾਂਸੀ ਦਾ ਤਮਗਾ ਅਤੇ ਵਿਦਿਆਰਥਣ ਸਾਹਿਲਪ੍ਰੀਤ ਕੌਰ ਨੇ ਟੀਮ ਵਿਚ ਚਾਂਦੀ ਦਾ ਤਮਗਾ ਜਿੱਤਿਆ¢ 60 ਵੀਆਂ ਓਪਨ ਪੰਜਾਬ ਸਟੇਟ ਖੇਡਾਂ ਵਿਚ ਵਿਦਿਆਰਥੀ ਗੁਰਨਾਇਕ ਸਿੰਘ ਨੇ ਗੋਲ਼ਡ ਤੇ ਸਿਲਵਰ ਮੈਡਲ ਜਿੱਤਿਆ ਤੇ ਅਕਸਨੀਰ ਨੇ ਚਾਂਦੀ ਦਾ ਤਮਗਾ ਜਿੱਤਿਆ¢ ਸਕੂਲ ਦੇ ਵਿਦਿਆਰਥੀ ਗੁਰਨਾਇਕ ਸਿੰਘ ਅੰਡਰ-19 ਤੇ ਅਕਸਨੀਰ ਕੌਰ ਅੰਡਰ-14 ਏਅਰ ਪਿਸਟਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਦੀ ਸਕੂਲੀ ਖੇਡਾਂ ਲਈ ਪ੍ਰਤੀਨਿਧਤਾ ਕਰਨਗੇ¢ ਜਦ ਕਿ ਵਿਦਿਆਰਥੀ ਪ੍ਰਭਕੀਰਤ ਸਿੰਘ, ਗੁਰਮਹਿਰ ਕੌਰ, ਹਰਨੂਰ ਸਿੰਘ, ਸੇਜਲ ਨੇ ਸਟੇਟ ਵਿਚ ਸਕੋਰ ਕਰਕੇ ਆਲ ਇੰਡੀਆ/ਨਾਰਥ ਜੋਨ ਲਈ ਕੁਆਲੀਫਾਈ ਕੀਤਾ ਤੇ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਇਸ ਮੌਕੇ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜਨਰਲ ਸਕੱਤਰ ਨਮਿਤਾ ਬਾਂਸਲ ਅਤੇ ਸਕੂਲ ਦੀ ਪਿ੍ੰਸੀਪਲ ਗੀਤਾ ਪਿੱਲੇ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ ਤਾਂ ਜੋ ਉਹ ਚੰਗੇ ਖਿਡਾਰੀ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣ ਸਕਣ¢
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਭਗਤ ਨਾਮਦੇਵ ਦੇ ਪ੍ਰਕਾਸ਼ ਉਤਸਵ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ
Ad Position 24