03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭਗਤ ਨਾਮਦੇਵ ਦੇ ਪ੍ਰਕਾਸ਼ ਉਤਸਵ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਨਥਾਣਾ, 3 ਨਵੰਬਰ (ਗੁਰਦਰਸ਼ਨ ਲੁੱਧੜ)-ਭਗਤ ਨਾਮਦੇਵ ਜੀ ਦੀ ਯਾਦ ਵਿੱਚ ਬਣੇ ਸਥਾਨਕ ਭਵਨ ਵਿਖੇ ਜ਼ਿਲ੍ਹਾ ਕਸ਼ੱਤਰੀ ਟਾਂਕ ਸਭਾ ਬਠਿੰਡਾ ਵਲੋਂ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ¢ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕਥਾਵਾਚਕ ਭਾਈ ਕੁਲਦੀਪ ਸਿੰਘ ਦੇ ਜਥੇ ਵੱਲੋਂ ਭਗਤ ਨਾਮਦੇਵ ਜੀ ਦੁਆਰਾ ਰਚੀ ਬਾਣੀ ਬਾਰੇ ਸੰਗਤਾਂ ਨਾਲ ਕਥਾ ਵਿਚਾਰਾਂ ਕੀਤੀਆਂ ਗਈਆਂ¢ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਤੱਗੜ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਤ ਨਾਮਦੇਵ ਜੀ ਦੇ ਜੀਵਨ ਬਿਰਤਾਂਤ, ਉਨ੍ਹਾਂ ਦੇ ਪੰਜਾਬ ਆਗਮਨ ਅਤੇ ਮਨੁੱਖਤਾ ਲਈ ਦਿੱਤੀਆਂ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ¢ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ,ਸਰਕਲ ਪ੍ਰਧਾਨ ਗੁਰਤੇਜ ਸਿੰਘ ਨਥਾਣਾ, ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਅਕਲੀਆ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਤੇਜ ਸਿੰਘ ਭੈਣੀ, ਪੰਚਾਇਤ ਯੂਨੀਅਨ ਦੇ ਸਾਬਕਾ ਆਗੂ ਚਮਕÏਰ ਸਿੰਘ ਪੂਹਲੀ ਅਤੇ ਹੋਰਨਾਂ ਆਗੂਆਂ ਵਲੋਂ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਸੰਗਤਾਂ ਨੂੰ ਵਧਾਈ ਦਿੱਤੀ ਗਈ¢ ਇਸ ਮÏਕੇ ਗੁਰਮੀਤ ਸਿੰਘ ਰਤਨ ਭੁੱਚੋ ਮੰਡੀ, ਗੁਰਤੇਜ ਸਿੰਘ ਰੰਗੀਲਾ ਭੁੱਚੋ ਕਲਾਂ, ਜਸਵਿੰਦਰ ਸਿੰਘ ਗੋਨਿਆਣਾ ਮੰਡੀ, ਤਰਸੇਮ ਸਿੰਘ ਮਾਈਸਰਖਾਨਾ, ਹਰਪਾਲ ਸਿੰਘ ਸੰਗਤ, ਹਰਪਾਲ ਸਿੰਘ ਕੋਟਬਖਤੂ, ਹਰਦੀਪ ਸਿੰਘ ਬਠਿੰਡਾ, ਸੁਖਮੰਦਰ ਸਿੰਘ ਭਗਤਾ, ਭੁਪਿੰਦਰ ਸਿੰਘ ਤਲਵੰਡੀ ਸਾਬੋ, ਦਰਸ਼ਨ ਸਿੰਘ, ਸਾਧੂ ਸਿੰਘ ਤਲਵੰਡੀ ਸਾਬੋ, ਅਮਰਜੀਤ ਸਿੰਘ ਰਤਨ, ਜਗਦੀਪ ਸਿੰਘ ਬਠਿੰਡਾ ਅਤੇ ਪ੍ਰਦੀਪ ਸਿੰਘ ਰਾਮਪੁਰਾ ਵਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ¢ ਸਮਾਗਮ ਦੇ ਸੇਵਾਦਾਰਾਂ ਮਨਜੀਤ ਸਿੰਘ ਨਥਾਣਾ, ਸੁਖਵਿੰਦਰ ਸਿੰਘ ਅÏਲਖ ਪੂਹਲੀ, ਗੁਰਤੇਜ ਸਿੰਘ ਕੁੱਕੜ ਅਤੇ ਭੋਲਾ ਸਿੰਘ ਦਿਆਲਪੁਰਾ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਦੇ ਵਿਦਿਆਰਥੀ ਨੈਸ਼ਨਲ ਲੈਵਲ ਸ਼ੂਟਿੰਗ ਮੁਕਾਬਲੇ ਲਈ ਚੁਣੇ ਅਗਲੀ ਖ਼ਬਰ ਹੌਟ ਮਿਕਸ ਪਲਾਂਟ ਐਸੋਸੀਏਸ਼ਨ ਪੰਜਾਬ ਨੇ ਭਿ੍ਸ਼ਟਾਚਾਰ ਮਾਮਲੇ 'ਚ ਕੀਤੇ ਅਹਿਮ ਖ਼ੁਲਾਸੇ
Ad Position 24