04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹੌਟ ਮਿਕਸ ਪਲਾਂਟ ਐਸੋਸੀਏਸ਼ਨ ਪੰਜਾਬ ਨੇ ਭਿ੍ਸ਼ਟਾਚਾਰ ਮਾਮਲੇ 'ਚ ਕੀਤੇ ਅਹਿਮ ਖ਼ੁਲਾਸੇ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਬਠਿੰਡਾ, 3 ਨਵੰਬਰ (ਪ੍ਰੀਤਪਲ ਸਿੰਘ ਰੋਮਾਣਾ)-ਮੰਡੀ ਬੋਰਡ ਅਧਿਕਾਰੀਆਂ ਵਲੋਂ ਟੈਂਡਰ ਖੋਲ੍ਹਣ ਨੂੰ ਲੈ ਕੇ ਕੀਤੇ ਜਾ ਰਹੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਹੋਟ ਮਿਕਸ ਪਲਾਂਟ ਐਸੋਸੀਏਸ਼ਨ ਪੰਜਾਬ ਦੇ ਆਗੂ ਵਲੋਂ ਬਠਿੰਡਾ 'ਚ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਅਹਿਮ ਖ਼ੁਲਾਸੇ ਕੀਤੇ ਗਏ | ਇਸ ਮੌਕੇ ਹੌਟ ਮਿਕਸ ਪਲਾਂਟ ਐਸੋਸੀਏਸ਼ਨ ਦੇ ਪ੍ਰਧਾਨ ਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਈ ਸਾਲ ਤੱਕ ਟੈਂਡਰ ਨਹੀਂ ਕੱਢੇ ਗਏ, ਪਰ ਹੁਣ ਕੁਝ ਮਹੀਨੇ ਤੋ ਟੈਂਡਰ ਕੱਢੇ ਗਏ ਹਨ | ਉਨ੍ਹਾਂ ਕਿਹਾ ਕਿ ਟੈਂਡਰ ਆਨਲਾਇਨ ਖੁੱਲ੍ਹਦੇ ਹਨ, ਤੇ ਉਨ੍ਹਾਂ ਵਲੋਂ ਟੈਂਡਰ ਭਰਨ ਸਮੇਂ ਕਾਨੂੰਨ ਅਨੁਸਾਰ ਸਹੀ ਕਾਗਜ਼ ਦਿੱਤੇ ਜਾਂਦੇ ਹਨ | ਜਦੋਂ ਵੀ ਟੈਂਡਰ ਭਰਿਆ ਜਾਂਦਾ ਹੈ ਤਾਂ ਸਰਕਾਰੀ ਭਾਅ ਤੋਂ ਘੱਟ ਰੇਟ 'ਤੇ ਟੈਂਡਰ ਪਾਇਆ ਜਾਂਦਾ ਹੈ | ਪਰ ਹੁਣ ਟੈਂਡਰ ਖੁੱਲ੍ਹਣ ਸਮੇਂ ਮੰਡੀ ਬੋਰਡ 'ਚ ਨਵੀਂ ਕਿਸਮ ਦੀ ਬਲੈਕਮੈਿਲੰਗ ਸ਼ੁਰੂ ਹੋ ਚੁੱਕੀ ਹੈ | ਤਾਰਾ ਸਿੰਘ ਨੇ ਕਿਹਾ ਕਿ ਜਦੋਂ ਹੁਣ ਉਨ੍ਹਾਂ ਵਲੋਂ 2 ਤੋਂ 3 ਪ੍ਰਤੀਸ਼ਤ ਭਾਅ 'ਤੇ ਟੈਂਡਰ ਭਰੇ ਜਾਂਦੇ ਹਨ, ਤਾਂ ਅਧਿਕਾਰੀ ਉਨ੍ਹਾਂ ਨੂੰ 9 ਪ੍ਰਤਿਸ਼ਤ ਭਾਅ ਤੇ ਟੈਂਡਰ ਭਰਨ ਲਈ ਕਹਿੰਦੇ ਹਨ | ਜਦੋਂ ਉਹ ਮਨ੍ਹਾਂ ਕਰਦੇ ਹਨ, ਤਾਂ ਉਨ੍ਹਾਂ ਨੂੰ ਰਿਸ਼ਵਤ ਦੇ ਰੂਪ 'ਚ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ | ਜਿਸ ਕਾਰਨ ਉਹ ਦੁਚਿੱਤੀ ਵਿਚ ਫਸੇ ਹੋਏ ਹਨ | ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਇਕ ਕੰਪਨੀ ਨੇ ਮੰਡੀ ਬੋਰਡ 'ਚ 24-25 ਕਰੋੜ ਦੇ ਟੈਂਡਰ ਭਰੇ ਗਏ ਸਨ | ਜਦੋਂ ਉਸ ਦੇ ਕਾਗਜ਼ ਵਾਚੇ ਗਏ ਤਾਂ ਅਧਿਕਾਰੀਆਂ ਵਲੋਂ ਨਿਯਮਾਂ ਨੂੰ ਅਣਗੌਲਿਆ ਕਰਕੇ ਉਸ ਕੰਪਨੀ ਨੂੰ ਟੈਂਡਰ ਜਾਰੀ ਕੀਤੇ ਗਏ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਮੰਡੀ ਬੋਰਡ ਦੇ ਅਧਿਕਾਰੀ ਠੇਕੇਦਾਰਾਂ ਨੂੰ ਬਲੈਕਮੇਲ ਕਰਕੇ ਕਈ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾ ਚੁੱਕੇ ਹਨ | ਸਰਕਾਰ ਨੂੰ ਅਜਿਹੇ ਅਫ਼ਸਰਾਂ ਉਪਰ ਨੱਥ ਪਾਉਣੀ ਚਾਹੀਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਅਤੇ ਠੇਕੇਦਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੀਆਂ ਮੰਗਾਂ ਵੱਲ ਖ਼ਾਸ ਧਿਆਨ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਗਤ ਨਾਮਦੇਵ ਦੇ ਪ੍ਰਕਾਸ਼ ਉਤਸਵ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਅਗਲੀ ਖ਼ਬਰ ਬੱਲ੍ਹੋ ਦੇ ਅਗਾਂਹਵਧੂ ਕਿਸਾਨ ਨਹੀਂ ਲਗਾਉਂਦੇ ਪਰਾਲੀ ਦੀ ਰਹਿੰਦ ਖੂਹਦ ਨੂੰ ਅੱਗ
Ad Position 24