ਰਾਮਪੁਰਾ ਫੂਲ, 6 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਦੀ ਸ਼੍ਰੀ ਨਵ ਦੁਰਗਾ ਭਜਨ ਮੰਡਲੀ ਸੰਚਾਲਕ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰੱਸਟ ਵਲੋਂ 13 ਦਸੰਬਰ ਦਿਨ ਸ਼ਨੀਵਾਰ ਨੂੰ ਮਾਤਾ ਚਿੰਤਪੁਰਨੀ ਧਾਮ ਸਥਿਤ ਬਾਬਾ ਮਾਈ ਦਾਸ ਸਦਨ, ਜਾਗਰਣ ਅਤੇ ਲੰਗਰ ਹਾਲ ਵਿਖੇ ਮਾਤਾ ਜੀ ਦਾ ਦੂਸਰਾ ਸਾਲਾਨਾ ਜਾਗਰਣ ਆਯੋਜਿਤ ਕੀਤਾ ਜਾ ਰਿਹਾ ਹੈ¢ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲੀ ਦੇ ਸਰਪ੍ਰਸਤ ਜਸਕਰਨ ਬਾਂਸਲ ਉਰਫ਼ ਜੱਸੀ ਬਾਬਾ ਅਤੇ ਪ੍ਰਧਾਨ ਗÏਰਵ ਅਰੋੜਾ ਨੇ ਦੱਸਿਆ ਕਿ ਮਾਤਾ ਚਿੰਤਾਪੂਰਨੀ ਦੀ ਅਪਾਰ ਕਿਰਪਾ ਸਦਕਾ ਮੰਡਲੀ ਵਲੋਂ ਦੂਜੀ ਵਾਰ ਚਿੰਤਾਪੂਰਨੀ ਧਾਮ ਵਿੱਚ ਜਾਗਰਣ ਕਰਵਾਇਆ ਜਾ ਰਿਹਾ ਹੈ¢ ਸ੍ਰੀ ਨਵ ਦੁਰਗਾ ਭਜਨ ਮੰਡਲੀ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰ ਹੋ ਕੇ ਮਹਾਮਾਈ ਦਾ ਆਸ਼ੀਰਵਾਦ ਲੈਣ ਲਈ ਬੇਨਤੀ ਕੀਤੀ ਹੈ¢