07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੱਤਰਕਾਰ ਸ਼ਿਵ ਚੰਦਰ ਸ਼ੇਖਰ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 07-12-2025
ਬਾਲਿਆਂਵਾਲੀ, 6 ਦਸੰਬਰ (ਕੁਲਦੀਪ ਮਤਵਾਲਾ)-ਬਲਾਕ ਰਾਮਪੁਰਾ ਤੋਂ ਇਕ ਪੰਜਾਬੀ ਅਖਬਾਰ ਦੇ ਸੀਨੀਅਰ ਪੱਤਰਕਾਰ ਤੇ ਪ੍ਰੈੱਸ ਕਲੱਬ ਬਲਾਕ ਰਾਮਪੁਰਾ ਦੇ ਜਨਰਲ ਸਕੱਤਰ ਸ਼ਿਵ ਚੰਦਰ ਸ਼ੇਖਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸੇਵਾਮੁਕਤ ਲੈਕਚਰਾਰ ਵਿਸ਼ੇਸ਼ਵਾ ਨੰਦ (73) ਦਾ ਇਕ ਸੰਖੇਪ ਜਿਹੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ | ਇਸ ਦੁੱਖ ਦੀ ਘੜੀ 'ਚ ਸਵ. ਲੈਕਚਰਾਰ ਵਿਸ਼ੇਸ਼ਵਾ ਨੰਦ ਦੇ ਛੋਟੇ ਭਰਾ ਰਿਟਾ. ਸੀ.ਐਚ.ਟੀ ਕਿ੍ਸ਼ਨ ਮੰਨਣ ਸਾਬਕਾ ਸੂਬਾ ਆਗੂ ਡੀ.ਟੀ.ਐਫ. ਪੰਜਾਬ ਤੇ ਪ੍ਰਧਾਨ ਸ਼ਹੀਦ ਅਧਿਆਪਕ ਯਾਦਗਾਰੀ ਟਰੱਸਟ ਰਾਮਪੁਰਾ ਫੂਲ ਤੇ ਪੱਤਰਕਾਰ ਸ਼ਿਵ ਚੰਦਰ ਸ਼ੇਖਰ ਨਾਲ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਤੇ ਗੁਰਤੇਜ ਸਿੱਧੂ, ਪੱਤਰਕਾਰ ਏਕਤਾ ਫਰੰਟ ਰਾਮਪੁਰਾ ਦੇ ਕਨਵੀਨਰ ਹਰਿੰਦਰ ਬੱਲ੍ਹੀ ਤੇ ਸਮੂਹ ਕਲੱਬ ਤੋਂ ਇਲਾਵਾ ਪ੍ਰੈੱਸ ਕਲੱਬ ਬਲਾਕ ਰਾਮਪੁਰਾ ਦੇ ਸਰਪ੍ਰਸਤ ਕੁਲਦੀਪ ਕੁਮਾਰ ਮਤਵਾਲਾ, ਮਨਜੀਤ ਸਿੰਘ ਘੜੈਲੀ ਚੇਅਰਮੈਨ, ਮਨਪ੍ਰੀਤ ਸਿੰਘ ਗਿੱਲ ਪ੍ਰਧਾਨ, ਜਸਪ੍ਰੀਤ ਸਿੰਘ ਜੱਸੀ ਖ਼ਜ਼ਾਨਚੀ, ਜਗਸੀਰ ਸਿੰਘ ਮੰਡੀ ਕਲਾਂ ਮੀਤ ਪ੍ਰਧਾਨ, ਹਰਿੰਦਰ ਹਨੀ ਪ੍ਰੈੱਸ ਸਕੱਤਰ ਅਤੇ ਸੀਨੀਅਰ ਮੈਂਬਰਾਂ ਰਮਨਦੀਪ ਸਿੰਘ, ਰਜਿੰਦਰ ਮਾਰਕੰਡਾ, ਨਸੀਬ ਚੰਦ ਸ਼ਰਮਾ, ਰਾਜੂ ਬਾਂਸਲ ਆਦਿ ਪੱਤਰਕਾਰਾਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ, ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ ਸਮੇਤ ਸਮੂਹ ਕਲੱਬਾਂ ਤੇ ਨਵੀਂਆਂ ਤੇ ਪੁਰਾਣੀਆਂ ਪੰਚਾਇਤਾਂ ਨੇ ਪੱਤਰਕਾਰ ਸ਼ਿਵ ਚੰਦਰ ਸ਼ੇਖਰ ਤੇ ਸਮੂਹ ਸ਼ਰਮਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ 'ਰਾਈਟ ਟੂ ਮੈਂਟਲ ਹੈਲਥ ਵਿਸ਼ੇ 'ਤੇ ਦੋ ਰੋਜ਼ਾ... ਅਗਲੀ ਖ਼ਬਰ ਡਾਕਟਰ ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ
Ad Position 24