07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਜ਼ਾਦ ਉਮੀਦਵਾਰ ਧਨਵੰਤ ਸਿੰਘ ਖ਼ਾਲਸਾ ਦੀ ਹਮਾਇਤ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਬਠਿੰਡਾ, 7 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਧੀਨ ਪੈਂਦੇ ਪਿੰਡ ਝੁੰਬਾ ਦੇ ਬਲਾਕ ਸੰਮਤੀ ਜੋਨ ਨੰਬਰ 6 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉੇੱਤਰੇ ਧਨਵੰਤ ਸਿੰਘ ਖ਼ਾਲਸਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾ ਡੈਲੀਗੇਟ ਦੀਵਾਨ ਸਿੰਘ ਡਿੱਖ ਤੇ ਬਲਤੇਜ ਸਿੰਘ ਟਿਮਾਣਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਰਪ੍ਰਸਤ ਰਵੀਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਉਣ ਵਾਲੀ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਜ਼ੋਨਾਂ ਵਿਚ ਸਾਫ਼-ਸੁਥਰੇ ਅਕਸ਼ ਵਾਲੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਹਲਕਾ ਬਠਿੰਡਾ ਦੇ ਪਿੰਡ ਝੁੰਬਾ ਦੇ ਬਲਾਕ ਸੰਮਤੀ ਜੋਨ ਨੰਬਰ 6 (ਐਸ.ਸੀ. ਵਰਗ ਲਈ ਰਾਖਵਾਂ) ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਰਹੇ ਧਨਵੰਤ ਸਿੰਘ ਖ਼ਾਲਸਾ ਦੀ ਹਮਾਇਤ ਕੀਤੀ ਜਾਵੇਗੀ | ਸੂਬਾ ਡੈਲੀਗੇਟ ਦੀਵਾਨ ਸਿੰਘ ਡਿੱਖ ਅਤੇ ਬਲਤੇਜ ਸਿੰਘ ਟਿਮਾਣਾ ਨੇ ਬਲਾਕ ਸੰਮਤੀ ਜੋਨ ਝੁੰਬਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ 14 ਦਸੰਬਰ ਨੂੰ ਆਜ਼ਾਦ ਉਮੀਦਵਾਰ ਧਨਵੰਤ ਸਿੰਘ ਖ਼ਾਲਸਾ ਦੇ ਚੋਣ ਨਿਸ਼ਾਨ ਨਲਕਾ 'ਤੇ ਮੋਹਰਾਂ ਲਗਾ ਕੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫੂਸ ਮੰਡੀ ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਨੇ ਭਖਾਈ ਚੋਣ ਮੁਹਿੰਮ <br/> ਅਗਲੀ ਖ਼ਬਰ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਬਹੁਕੋਨੇ ਮੁਕਾਬਲੇ ਹੋਣ ਕਾਰਨ ਸਿੱਧੀ ਪਾਲਾਬੰਦੀ ਘਟੀ <br/>
Ad Position 24