07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਬਹੁਕੋਨੇ ਮੁਕਾਬਲੇ ਹੋਣ ਕਾਰਨ ਸਿੱਧੀ ਪਾਲਾਬੰਦੀ ਘਟੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਨਥਾਣਾ, 7 ਦਸੰਬਰ (ਗੁਰਦਰਸ਼ਨ ਲੁੱਧੜ)- ਵਰਤਮਾਨ ਸਮੇਂ ਦÏਰਾਨ ਹੋ ਰਹੀਆਂ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦÏਰਾਨ ਵੱਖ-ਵੱਖ ਜ਼ੋਨਾਂ ਵਿੱਚ ਬਹੁਕੋਨੇ ਮੁਕਾਬਲੇ ਹੋਣ ਕਾਰਨ ਪਿੰਡਾਂ ਵਿੱਚ ਲੋਕਾਂ ਦੀ ਦੋ ਧਿਰੀ ਪਾਲਾਬੰਦੀ ਵੇਖਣ ਨੂੰ ਨਹੀਂ ਮਿਲ ਰਹੀ, ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦÏਰਾਨ ਹੋਇਆ ਕਰਦੀ ਸੀ ਅਤੇ ਪੇਂਡੂ ਭਾਈਚਾਰਕ ਸਾਂਝ 'ਤੇ ਉਸ ਦਾ ਸਿੱਧਾ ਅਸਰ ਪੈਂਦਾ ਰਿਹਾ ਹੈ ਪਰ ਇਸ ਵਾਰ ਚੋਣਾਂ ਦਾ ਮਾਹÏਲ ਕੁਝ ਸੁਖਾਵਾਂ ਵੇਖਣ ਨੂੰ ਮਿਲ ਰਿਹਾ ਹੈ¢ ਮਤਦਾਨ ਦੇ ਸਮੇਂ ਵਿਚ ਸਿਰਫ਼ ਇਕ ਹਫ਼ਤੇ ਦਾ ਸਮਾਂ ਬਾਕੀ ਰਹਿੰਦਿਆਂ ਬਹੁਤੇ ਪਿੰਡਾਂ ਵਿਚ ਵੋਟਰਾਂ ਦਰਮਿਆਨ ਕੋਈ ਬਹੁਤੀ ਸਰਗਰਮੀ ਨਜ਼ਰ ਨਹੀਂ ਆ ਰਹੀ¢ ਬਲਾਕ ਸੰਮਤੀ ਜੋਨ ਪੂਹਲਾ, ਪੂਹਲੀ, ਸੇਮਾ, ਬਾਠ, ਬੱਜੋਆਣਾ, ਕਲਿਆਣ ਅਤੇ ਜ਼ਿਲ੍ਹਾ ਪ੍ਰੀਸ਼ਦ ਜੋਨ ਪੂਹਲਾ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ¢ ਪਿੰਡ ਪੂਹਲਾ ਵਿਖੇ ਚਾਰਾਂ ਪਾਰਟੀਆਂ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ¢ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਲੋਕਾਂ ਨੂੰ ਇਹ ਵਾਸਤਾ ਪਾਇਆ ਜਾ ਰਿਹਾ ਹੈ ਕਿ ਆਪ ਉਮੀਦਵਾਰਾਂ ਨੂੰ ਜਿਤਾ ਕੇ ਪਾਰਟੀ ਦੀ ਸਰਕਾਰ ਪਾਸੋਂ ਆਪਣੇ ਪੰਚਾਇਤੀ ਨੁਮਾਇੰਦਿਆਂ ਰਾਹੀਂ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ¢ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਸਰਕਾਰ ਹੁੰਦਿਆਂ ਪਿੰਡਾਂ ਦੇ ਸਾਂਝੇ ਵਿਕਾਸ ਕਾਰਜਾਂ, ਕਿਸਾਨਾਂ ਲਈ ਸਹੂਲਤਾਂ ਅਤੇ ਗ਼ਰੀਬਾਂ ਦੀ ਭਲਾਈ ਲਈ ਚਾਲੂ ਕੀਤੀਆਂ ਸਕੀਮਾਂ ਦਾ ਜ਼ਿਕਰ ਕਰਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ¢ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਆਦਾ ਟੇਕ ਪਿੰਡਾਂ ਦੇ ਐਸ.ਸੀ.ਵੋਟਰਾਂ ਉੱਪਰ ਰੱਖੀ ਜਾ ਰਹੀ ਹੈ¢ ਚੋਣ ਮੁਹਿੰਮ ਚਲਾਉਣ ਵਾਲੇ ਭਾਜਪਾ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮਜ਼ਬੂਤ ਸਰਕਾਰ ਅਤੇ ਕÏਮਾਂਤਰੀ ਮੰਚ 'ਤੇ ਬਣੀ ਕੇਂਦਰ ਸਰਕਾਰ ਦੀ ਪਕੜ ਦਾ ਜ਼ਿਕਰ ਕੀਤਾ ਜਾ ਰਿਹਾ ਹੈ¢ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਆਪਣੀਆਂ ਖ਼ੂਬੀਆਂ ਨੂੰ ਪ੍ਰਚਾਰ ਕੇ ਆਪਣੇ ਉਮੀਦਵਾਰਾਂ ਲਈ ਚੋਣ ਮੁਹਿੰਮਾਂ ਚਲਾ ਰਹੀ ਹੈ¢ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਹੋਣ ਕਰਕੇ ਬਣੇ ਹੋਏ ਬਹੁਕੋਨੇ ਮੁਕਾਬਲਿਆਂ ਕਾਰਨ ਪਿੰਡਾਂ ਵਿਚ ਦੋ ਧਿਰੀ ਤਿੱਖੀ ਧੜੇਬੰਦੀ ਕਿਧਰੇ ਵੀ ਵੇਖਣ ਨੂੰ ਨਹੀਂ ਮਿਲ ਰਹੀ, ਜਿਹੜੀ ਕਿ ਅਤੀਤ ਦੌਰਾਨ ਲੋਕਾਂ ਦੀਆਂ ਦੁਸ਼ਮਣੀਆਂ ਵਿਚ ਬਦਲਦੀ ਰਹੀ ਹੈ ਅਤੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਪ੍ਰਭਾਵਿਤ ਕਰਦੀ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਜ਼ਾਦ ਉਮੀਦਵਾਰ ਧਨਵੰਤ ਸਿੰਘ ਖ਼ਾਲਸਾ ਦੀ ਹਮਾਇਤ ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਵਲੋਂ ਕÏਮਾਂਤਰੀ ਮਨੁੱਖੀ ਅਧਿਕਾਰ ਦਿਵਸ ਮÏਕੇ ਕਾਨਫ਼ਰੰਸ 10 ਨੂੰ <br/>
Ad Position 24