07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਮਹੂਰੀ ਅਧਿਕਾਰ ਸਭਾ ਵਲੋਂ ਕÏਮਾਂਤਰੀ ਮਨੁੱਖੀ ਅਧਿਕਾਰ ਦਿਵਸ ਮÏਕੇ ਕਾਨਫ਼ਰੰਸ 10 ਨੂੰ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਭਗਤਾ ਭਾਈਕਾ, 7 ਦਸੰਬਰ (ਸੁਖਪਾਲ ਸਿੰਘ ਸੋਨੀ)- ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਕÏਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ 'ਮਨੁੱਖੀ ਹੱਕਾਂ ਨੂੰ ਅੱਜ ਦੀਆਂ ਚਣÏਤੀਆਂ' ਵਿਸ਼ੇ 'ਤੇ ਇਕ ਅਹਿਮ ਕਨਵੈੱਨਸ਼ਨ 10 ਦਸੰਬਰ ਨੂੰ ਸਵੇਰੇ 11 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਦੇ ਮੁੱਖ ਬੁਲਾਰੇ ਪ੍ਰੋ. ਜਗਮੋਹਨ ਸਿੰਘ ਸੂਬਾ ਪ੍ਰਧਾਨ ਹੋਣਗੇ¢ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ, ਸਹਾਇਕ ਸਕੱਤਰ ਅਵਤਾਰ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਕÏਮਾਂਤਰੀ ਮਨੁੱਖੀ ਅਧਿਕਾਰ ਐਲਾਨ-ਨਾਮਾ 1948 'ਤੇ ਭਾਰਤ ਦੀ ਹਕੂਮਤ ਨੇ ਵੀ ਦਸਤਖ਼ਤ ਕੀਤੇ ਹੋਏ ਹਨ,ਪਰ ਉਸ ਐਲਾਨ-ਨਾਮੇ ਚ ਦਰਜ਼ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਸਾਮਰਾਜੀਆਂ ਦੀ ਸ਼ਹਿ ਤੇ ਹਕੂਮਤ ਹਰ ਤਰ੍ਹਾਂ ਦਾ ਜ਼ਬਰ ਕਰ ਰਹੀ ਹੈ¢ ਹਰ ਇਨਸਾਨ ਨੂੰ ਆਪਣੀ ਆਜ਼ਾਦ ਤੇ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਅਧਿਕਾਰ ਪ੍ਰਾਪਤ ਹੈ¢ ਰੰਗ ਨਸਲ ਲਿੰਗ, ਬੋਲੀ, ਧਰਮ, ਸਿਆਸਤ ਵੱਖਰੇ ਵਿਚਾਰਾਂ ਜਾਂ ਕਿਸੇ ਖ਼ਿੱਤੇ ਦੇ ਆਧਾਰ ਤੇ ਵਿਤਕਰੇਬਾਜ਼ੀ ਨਾ ਹੋਣ ਅਤੇ ਫ਼ੌਜਦਾਰੀ ਜੁਰਮ ਆਇਦ ਹਰੇਕ ਵਿਅਕਤੀ ਨੰੂ ਆਪਣਾ ਪੱਖ ਰੱਖਣ ਦਾ ਵੀ ਹੱਕ ਹੈ ਅਤੇ ਨਿਰਪੱਖ ਸੁਣਾਈ ਰਾਹੀਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਉਸ ਨੂੰ ਨਿਰਦੋਸ਼ ਮੰਨਿਆ ਜਾਣਾ ਚਾਹੀਦਾ ਹੈ¢ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹੇ ਜਾਣ ਵਾਲੇ ਭਾਰਤ ਵਿਚ ਮਨੁੱਖੀ ਹੱਕਾਂ ਦਾ ਬੁਰਾ ਹਾਲ ਹੈ¢ ਉਨ੍ਹਾਂ ਕਿਹਾ ਕਿ ਆਦਿਵਾਸੀਆਂ ਤੋਂ ਜਲ, ਜੰਗਲ, ਜ਼ਮੀਨ ਨੂੰ ਜਬਰੀ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਹਿੱਤ ਅਤੇ ਉੱਥੋਂ ਨਕਸਲਵਾਦ ਨੂੰ ਮਾਰਚ 2026 ਤੱਕ ਖ਼ਤਮ ਕਰਨ ਲਈ ਮਿਥੇ ਰਾਜਕੀ ਟੀਚੇ ਤਹਿਤ 'ਅਪਰੇਸ਼ਨ ਕਾਗਾਰ' ਰਾਹੀਂ ਪੁਲਸ, ਨੀਮ ਫ਼ੌਜੀ ਬਲਾਂ ਤੇ ਡੀਆਰਜੀ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਆਗੂਆਂ ਦਾ ਕਤਲੇਆਮ ਜਾ ਰਿਹਾ ਹੈ¢ ਕਈ ਪਬਲਿਕ ਖੇਤਰ ਦੇ ਅਦਾਰਿਆਂ ਨੂੰ ਕÏਡੀਆਂ ਦੇ ਭਾਅ ਮੁਨਾਫ਼ੇਖ਼ੋਰਾਂ ਦੇ ਹਵਾਲੇ ਕੀਤਾ ਗਿਆ ਹੈ¢ ਨਵੇਂ ਫ਼ੌਜਦਾਰੀ ਕਾਨੰੂਨ ਅਤੇ ਕਿਰਤ ਕੋਡ ਲਾਗੂ ਹੋ ਗਏ ਹਨ¢ ਵਕਫ਼ ਸੋਧ ਬਿੱਲ ਤੇ ਬਿਜਲੀ ਸੋਧ ਬਿੱਲ ਵੀ ਛੇਤੀ ਲਾਗੂ ਹੋਣਗੇ¢ ਸਭਾ ਦੇ ਆਗੂਆਂ ਨੇ ਕਨਵੈੱਨਸ਼ਨ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਜਾਰੀ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਬਹੁਕੋਨੇ ਮੁਕਾਬਲੇ ਹੋਣ ਕਾਰਨ ਸਿੱਧੀ ਪਾਲਾਬੰਦੀ ਘਟੀ <br/> ਅਗਲੀ ਖ਼ਬਰ ਦੋਹਰੀ ਡਿਊਟੀ ਤੋਂ ਛੋਟ ਨਾ ਦਿੱਤੀ ਤਾਂ ਚੋਣ ਕੰਮਾਂ ਦਾ ਬਾਈਕਾਟ ਕਰਕੇ ਧਰਨਾ ਦੇਵਾਂਗੇ-ਮੇਲਾ ਸਿੰਘ
Ad Position 24