07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੁਰਜੀਤ ਨਗਰ ਭਗਤਾ ਭਾਈਕਾ ਦੇ 23 ਪਰਿਵਾਰ ਅਕਾਲੀ ਦਲ 'ਚ ਸ਼ਾਮਿਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਭਗਤਾ ਭਾਈਕਾ, 7 ਦਸੰਬਰ (ਸੁਖਪਾਲ ਸਿੰਘ ਸੋਨੀ)-ਹਲਕਾ ਰਾਮਪੁਰਾ ਫੂਲ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲਦੀ ਨਜ਼ਰ ਆਈ ਜਦੋਂ ਸਥਾਨਿਕ ਸੁਰਜੀਤ ਨਗਰ ਦੇ 23 ਪਰਿਵਾਰਾਂ ਨੇ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ¢ ਸਾਬਕਾ ਪੰਚਾਇਤ ਮੰਤਰੀ ਅਤੇ ਅਕਾਲੀ ਦਲ ਦੇ ਕÏਮੀ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵਲੋਂ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ¢ ਇਸ ਮÏਕੇ ਬੋਲਦੇ ਹੋਏ ਸ. ਮਲੂਕਾ ਨੇ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਕਾਰਜਕਾਲ ਦÏਰਾਨ ਸੂਬੇ ਦਾ ਇਤਿਹਾਸਿਕ ਵਿਕਾਸ ਹੋਇਆ ਹੈ¢ ਹਰ ਵਰਗ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ¢ ਸਾਲ 2017 ਤੋਂ ਬਾਅਦ ਸੂਬੇ ਦੇ ਲੋਕ ਸੰਤਾਪ ਹੰਢਾ ਰਹੇ ਹਨ¢ ਕਾਂਗਰਸ ਨੇ 5 ਸਾਲਾਂ 'ਚ ਇਕ ਵੀ ਵਾਦਾ ਪੂਰਾ ਨਹੀਂ ਕੀਤਾ¢ ਇਨਕਲਾਬ ਤੇ ਬਦਲਾਅ ਦੇ ਨਾਅਰੇ ਹੇਠ ਬਨੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਿਤ ਹੋਈ ਹੈ¢ ਸੂਬੇ ਚ ਅਮਨ ਕਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ¢ ਸੂਬਾ ਪੂਰੀ ਤਰ੍ਹਾਂ ਪੁਲਿਸ ਸਟੇਟ ਬਨ ਗਿਆ ਹੈ¢ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਸੂਬੇ ਦੀ ਰਾਜਸੀ ਹਵਾ ਬਦਲ ਗਈ ਹੈ ਤੇ ਲੋਕ ਲਗਾਤਾਰ ਅਕਾਲੀ ਦਲ ਦੇ ਸਮਰਥਨ 'ਚ ਅੱਗੇ ਆ ਰਹੇ ਹਨ¢ ਸ. ਮਲੂਕਾ ਨੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਿਲ ਕਰਨ ਦਾ ਦਾਅਵਾ ਕੀਤਾ¢ ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ 'ਚ ਆਉਣ ਵਾਲੇ ਦਿਨਾਂ ਵਿਚ ਆਪ ਤੇ ਕਾਂਗਰਸ ਤੇ ਕਈ ਵੱਡੇ ਆਗੂ ਵਰਕਰ ਅਕਾਲੀ ਦਲ ਅੰਦਰ ਸ਼ਾਮਿਲ ਹੋਣਗੇ¢ ਇਸ ਮÏਕੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਪ੍ਰਧਾਨ, ਜਗਮੋਹਨ ਲਾਲ ਗਰਗ ਐਮ ਸੀ, ਦਲਜੀਤ ਸਿੰਘ ਸੂਬੇਦਾਰ, ਹੰਸ ਸਿੰਘ ਸੇਵਾ ਮੁਕਤ ਪਿ੍ੰਸੀਪਲ, ਸ਼ਿੰਗਾਰਾ ਸਿੰਘ, ਲਾਲੀ ਸਿੰਘ ਮੈਂਬਰ, ਪੁਨੀਤਪਾਲ ਸਿੰਘ ਗੋਲਾ, ਮਾਸਟਰ ਲਾਲ ਸਿੰਘ, ਛਿੰਦਾ ਸਿੰਘ ਮੈਂਬਰ, ਮੰਦਰ ਸਿੰਘ ਮੈਂਬਰ, ਪਿਆਰਾ ਸਿੰਘ, ਕੁਲਵੰਤ ਸਿੰਘ, ਨਾਨਕ ਰਾਮ ਤੇ ਵੱਡੀ ਗਿਣਤੀ ਚ ਅਕਾਲੀ ਵਰਕਰ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਮਹਿਲ ਸਿੰਘ ਜਵੰਧਾ ਦਰਜਨਾਂ ਪਰਿਵਾਰਾਂ ਸਮੇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਜੱਸੂ ਕੁਲਰੀਆਂ ਵਲੋਂ ਚੋਣ ਮੁਹਿੰਮ ਤੇਜ਼ <br/>
Ad Position 24