ਭਾਈਰੂਪਾ, 7 ਦਸੰਬਰ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਨਗਰ ਭਾਈਰੂਪਾ ਦੇ ਮਹਿਲਾ ਜਵੰਧਾ ਨੇ ਦਰਜਨਾਂ ਪਰਿਵਾਰਾਂ ਸਮੇਤ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਮÏਜੂਦਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ¢ ਇਸ ਮੌਕੇ ਜਵੰਦਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਾਫ਼ ਨੀਅਤ, ਪਾਰਦਰਸ਼ੀ ਨੀਤੀਆਂ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਨਫਰਤੀ ਸਿਆਸਤ ਨੂੰ ਛੱਡ ਕੇ ਭਾਈਚਾਰ ਸਾਂਝਾ ਮਜਬੂਰ ਕਰਨ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ¢ ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪ ਪਾਰਟੀ ਵਿਚ ਸ਼ਾਮਿਲ ਹੋਣ ਤੇ ਮਹਿਲਾ ਜਵੰਦਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਇਮਾਨਦਾਰੀ ਅਤੇ ਲੋਕ ਸੇਵਾ ਦੀ ਰਾਹ ਤੇ ਚੱਲਦੀ ਹੈ¢ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਨਵੇਂ ਚਿਹਰਿਆਂ ਦਾ ਆਉਣਾ ਸਾਡੇ ਕੰਮਾਂ ਉੱਤੇ ਲੋਕਾਂ ਦੇ ਵਿਸ਼ਵਾਸ ਦੀ ਸਭ ਤੋਂ ਵੱਡੀ ਮਿਸਾਲ ਹੈ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕੱਲੀ ਪਾਰਟੀ ਹੈ ਜੋ ਹਕੀਕਤ ਵਿਚ ਲੋਕਾਂ ਦੀਆਂ ਮੁਸ਼ਕਲਾਂ, ਜ਼ਮੀਨੀ ਸੱਚਾਈ ਅਤੇ ਵਿਕਾਸ ਨੂੰ ਤਰਜੀਹ ਦਿੰਦੀ ਹੈ¢ ਵਿਧਾਇਕ ਸਿੱਧੂ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਜਵੰਦਾ ਅਤੇ ਉਨ੍ਹਾਂ ਸਾਰੀ ਟੀਮ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ¢ ਇਸ ਮੌਕੇ ਸਰਪੰਚ ਸਗਨਪ੍ਰੀਤ ਕੌਰ, ਸਰਪੰਚ ਭੋਲਾ ਸਿੰਘ ਕੋਠੇ ਸੁਖਾਨੰਦ, ਦੀਪ ਜੰਡੂ, ਗੁਰਤੇਜ ਸਿੰਘ ਗੇਜਾ, ਗੁਰਸੇਵਕ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਰਾਜ ਸਿੰਘ ਐਮ ਸੀ, ਜਗਸੀਰ ਸਿੰਘ ਨਾਮਧਾਰੀ, ਚਮਕÏਰ ਸਿੰਘ ਕÏਰੀ, ਡਾਕਟਰ ਆਸ਼ੂ, ਗੋਰਾ ਕਿੰਗਰਾ, ਸੁਖਮੰਦਰ ਸਿੰਘ, ਨਿਸ਼ਾਨ ਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਨਗਰ ਭਾਈਰੂਪਾ ਦੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਮÏਜੂਦ ਸਨ¢