ਮਹਿਮਾ ਸਰਜਾ, 24 ਦਸੰਬਰ (ਬਲਦੇਵ ਸੰਧੂ)-ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਵਿਧਾਇਕ ਅਤੇ ਬਠਿੰਡਾ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਵਲੋਂ ਆਪਣੇ ਗ੍ਰਹਿ ਵਿਖੇ ਹਲਕਾ ਭੁੱਚੋ ਦਾ ਵਿਸ਼ੇਸ਼ ਦਰਬਾਰ ਲਗਾਇਆ ਗਿਆ¢ ਇਸ ਦਰਬਾਰ ਵਿਚ ਹਲਕੇ ਦੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ¢ ਇਸ ਦੌਰਾਨ ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿਚ ਕਾਂਗਰਸ ਹਾਰੇ ਤੇ ਜਿੱਤੇ ਉਮੀਦਵਾਰਾਂ ਨੇ ਸ਼ਮੂਲੀਅਤ ਕੀਤੀ ਪਾਰਟੀ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ¢ ਪ੍ਰੀਤਮ ਸਿੰਘ ਕੋਟਭਾਈ ਨੇ ਚੋਣ ਨਤੀਜਿਆਂ 'ਤੇ ਚਰਚਾ ਕਰਦਿਆਂ ਪਾਰਟੀ ਦੀਆਂ ਮਜ਼ਬੂਤੀਆਂ ਅਤੇ ਕਮਜ਼ੋਰੀਆਂ ਨੂੰ ਖੁੱਲ੍ਹੇ ਤੌਰ 'ਤੇ ਰੱਖਿਆ ਅਤੇ ਭਵਿੱਖ ਲਈ ਸੁਧਾਰਾਂ ਬਾਰੇ ਸੁਝਾਅ ਦਿੱਤੇ¢ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਅੰਦਰ ਕੋਈ ਵੀ ਗਿਲਾ-ਸ਼ਿਕਵਾ ਹੋਵੇ, ਉਸ ਨੰੂ ਛੱਡ ਕੇ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ¢ ਕੋਟਭਾਈ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੋਂ ਹੀ ਤਿਆਰੀ ਸ਼ੁਰੂ ਕਰਨੀ ਬਹੁਤ ਜ਼ਰੂਰੀ ਹੈ¢ ਉਨ੍ਹਾਂ ਵਰਕਰਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ | ਪ੍ਰੀਤਮ ਸਿੰਘ ਕੋਟਭਾਈ ਨੇ ਭਰੋਸਾ ਦਿਵਾਇਆ ਕਿ ਜੇ ਸੰਗਠਨ ਮਜ਼ਬੂਤ ਕੀਤਾ ਗਿਆ ਅਤੇ ਵਰਕਰ ਇਮਾਨਦਾਰੀ ਨਾਲ ਮਿਹਨਤ ਕਰਨ, ਤਾਂ ਕਾਂਗਰਸ ਪਾਰਟੀ 2027 ਵਿੱਚ ਹਲਕਾ ਭੁੱਚੋ ਸਮੇਤ ਪੰਜਾਬ ਭਰ ਵਿੱਚ ਮਜ਼ਬੂਤ ਸਥਿਤੀ ਬਣਾਏਗੀ¢ ਇਸ ਮÏਕੇ ਕਈ ਸੀਨੀਅਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ¢ਇਸ ਮÏਕੇ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਬਲਾਕ ਪ੍ਰਧਾਨ ਸੰਦੀਪ ਸਿੰਘ ਆਕਲੀਆ, ਜ਼ਿਲ੍ਹਾ ਪ੍ਰੀਸ਼ਦ ਜੋਨ ਬਲਾਹੜ ਵਿੰਝੂ ਤੋਂ ਉਮੀਦਵਾਰ ਚਰਨਜੀਤ ਕÏਰ ਸਿਵੀਆਂ, ਅਮਨਦੀਪ ਸਿੰਘ ਸਿਵੀਆਂ, ਜੀਤਾ ਢਿੱਲੋਂ, ਜਸਵੀਰ ਸਿੰਘ ਪੰਚ, ਵਿੱਕੀ ਸਿਵੀਆਂ, ਇੰਦਰ ਸਿਵੀਆਂ, ਅਜੇ ਸਿਵੀਆਂ ਅਤੇ ਗੁਰਦੀਪ ਸਿੰਘ, ਪੱਪੂ ਸਿੰਘ, ਪਾਲ ਸਿੰਘ ਚਹਿਲ, ਸਮਿੰਦਰ ਸਿੰਘ ਨੇਹੀਆ ਵਾਲਾ, ਕੁਲਵਿੰਦਰ ਸਿੰਘ ਆਕਲੀਆ, ਮੰਗਾ ਸਿੰਘ, ਗੋਰਾ ਸਿੰਘ, ਜੋਗਿੰਦਰ ਸਿੰਘ ਬਲਤੇਜ ਸਿੰਘ, ਗੁਰਚਰਨ ਨੰਬਰਦਾਰ, ਧਰਮ ਸਿੰਘ ਹਾਜ਼ਰ ਸਨ |