ਖੰਨਾ, 22 ਦਸੰਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ. ਐਚ. ਸੀ ਮਾਨੂੰਪੁਰ ਵਿਖੇ ਸਵਾਈਨ ਫਲੂ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ | ਇਸ ਸਮੇਂ ਡਾ. ਸਤਿਆਜੀਤ ਸਿੰਘ ਨੇ ਦੱਸਿਆ ਕਿ ਸਵਾਇਨ ਫਲੂ ਨਾਂਅ ਦਾ ਵਿਸ਼ਾਣੂ ਸਾਹ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਫੈਲਦਾ ਹੈ | ਇਸ ਸਮੇਂ ਬੀ. ਈ. ਈ ਗੁਰਦੀਪ ਸਿੰਘ ਅਤੇ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਨੇ ਦੱਸਿਆ ਤੇਜ ਬੁਖ਼ਾਰ, ਖਾਂਸੀ ਅਤੇ ਜ਼ੁਕਾਮ, ਛਿੱਕਾ ਆਉਣੀਆਂ ਜਾ ਨੱਕ ਵਗਣਾ, ਗਲੇ ਵਿੱਚ ਦਰਦ, ਸਰੀਰ ਟੁੱਟਦਾ ਮਹਿਸੂਸ ਹੋਣਾ, ਸਾਹ ਲੈਣ ਵਿੱਚ ਤਕਲੀਫ਼ ਆਦਿ ਸਵਾਈਨ ਫਲੂ ਦੇ ਲੱਛਣ ਹੁੰਦੇ ਹਨ | ਇਸ ਸਮੇਂ ਅਰੁਣਦੀਪ ਕੌਰ, ਜਗਦੀਪ ਸਿੰਘ ਅਤੇ ਅਮਿਤ ਪੋਲ ਆਦਿ ਵੀ ਹਾਜਰ ਸਨ |