ਪਾਇਲ, 22 ਦਸੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਇਕ ਮਹੀਨੇ ਲਈ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਜੱਜ ਮੀਨਾਕਸ਼ੀ ਮਹਾਜਨ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਪਾਇਲ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਾਇਲ ਵਿਖੇ ਨਸ਼ਿਆਂ ਪ੍ਰਤੀ ਜਾਗਰੂਕਤਾ ਕਰਨ ਲਈ ਵਿਸ਼ੇਸ਼ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤੀ ਗਿਆ | ਇਸ ਮੌਕੇ ਮੀਨਾਕਸ਼ੀ ਮਹਾਜਨ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਪਾਇਲ ਨੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਣ ਲਈ ਕਿਸੇ ਵੀ ਨਸ਼ੇੜੀ ਵਿਅਕਤੀ ਦੇ ਸੰਪਰਕ ਤੋਂ ਦੂਰ ਰਹਿਣਾ ਚਾਹੀਦਾ ਹੈ ਜੇਕਰ ਤੁਹਾਨੂੰ ਕੋਈ ਵਿਅਕਤੀ ਜਾਂ ਤੁਹਾਡਾ ਕੋਈ ਸਾਥੀ ਨਸ਼ੇ ਆਦਿ ਦੇ ਸੇਵਨ ਕਰਨ ਬਾਰੇ ਕਹਿੰਦਾ ਹੈ ਤਾਂ ਸਬੰਧੀ ਆਪਣੇ ਮਾਤਾ-ਪਿਤਾ ਜਾਂ ਆਪਣੇ ਸਕੂਲ ਅਧਿਆਪਕ ਨੂੰ ਜ਼ਰੂਰ ਦੱਸੋ | ਇਸ ਮੌਕੇ ਗੁਰਪ੍ਰੀਤ ਸਿੰਘ ਤਹਿਸੀਲਦਾਰ ਪਾਇਲ, ਪੀ. ਐਲ. ਵੀ. ਕੁਲਦੀਪ ਕੌਰ, ਬਲਾਕ ਨੋਡਲ ਆਫੀਸਰ ਵਰਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ, ਐਡਵੋਕੇਟ ਲਖਬੀਰ ਸਿੰਘ, ਐਡਵੋਕੇਟ ਗੁਰਿੰਦਰਪਾਲ ਕੌਰ ਰਿਟੋਲ, ਐਡਵੋਕੇਟ ਮਨਪ੍ਰੀਤ ਸਿੰਘ ਜੱਖੂ, ਸੁਖਵਿੰਦਰ ਸਿੰਘ ਰਾਜ਼ੇਸ ਕੁਮਾਰ ਲੈਕਚਰਾਰ ਕਮਰਸ, ਨੰਦ ਕਿਸੋਰ, ਜਤਿੰਦਰ ਕੌਰ ਵੋਕੇਸ਼ਨਲ ਲੈਕਚਰਾਰ, ਹਰਵਿੰਦਰ ਕੌਰ ਪੰਜਾਬੀ ਅਧਿਆਪਕ, ਸੁਖਦੇਵ ਸਿੰਘ ਪੰਜਾਬੀ ਲੈਕਚਰਾਰ, ਕੁਲਵਿੰਦਰਜੀਤ ਸਿੰਘ ਲੈਕਚਰਾਰ ਹਿਸਟਰੀ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ, ਤਹਿਸੀਲ ਸਟਾਫ਼ ਤੇ ਸਕੂਲ ਦੇ ਬੱਚੇ ਹਾਜ਼ਰ ਸਨ |