25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

2 ਬਾਈਕ ਸਵਾਰ ਲੁਟੇਰੇ ਔਰਤ ਦੇ ਕੰਨ ਚੋਂ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 29-12-2025
ਖੰਨਾ, 28 ਦਸੰਬਰ (ਹਰਜਿੰਦਰ ਸਿੰਘ ਲਾਲ)-ਗੁਰੂ ਅੰਗਦ ਦੇਵ ਨਗਰ, ਅਮਲੋਹ ਰੋਡ ਇਲਾਕੇ ਵਿਚ ਘਰ ਦੇ ਨਜ਼ਦੀਕ ਖੜੀ ਬਜ਼ੁਰਗ ਔਰਤ ਦੇ ਕੰਨ ਚੋਂ 2 ਬਾਈਕ ਸਵਾਰ ਅਣਪਛਾਤੇ ਨੌਜਵਾਨ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਏ | ਕੰਨ ਚੋਂ ਵਾਲੀ ਖਿੱਚਣ ਕਾਰਨ ਔਰਤ ਦੇ ਕੰਨ ਵਿਚੋਂ ਖੂਨ ਵਗਣ ਲੱਗ ਪਿਆ | ਖੋਹ ਦੀ ਇਹ ਵਾਰਦਾਤ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਵਾਰਦਾਤ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ | ਪੀੜਤ ਔਰਤ ਚੰਦਰ ਕਾਂਤਾ ਦੇ ਲੜਕੇ ਦਵਿੰਦਰ ਕੁਮਾਰ ਵਾਸੀ ਗਲੀ ਨੰਬਰ 3 ਗੁਰੂ ਅੰਗਦ ਦੇਵ ਨਗਰ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਉਸ ਦੀ ਮਾਤਾ ਘਰ ਦੇ ਨਜ਼ਦੀਕ ਗਲੀ ਦੇ ਮੋੜ ਤੇ ਖੜੀ ਸੀ | ਇਸ ਦੌਰਾਨ ਅਮਲੋਹ ਰੋਡ ਵਾਲੀ ਸਾਈਡ ਤੋਂ ਬਿਨਾਂ ਨੰਬਰ ਵਾਲੇ ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਨੌਜਵਾਨ ਆਏ, ਜੋ ਉਸ ਦੀ ਮਾਤਾ ਦੇ ਸੱਜੇ ਕੰਨ ਵਿਚ ਪਹਿਨੀ ਹੋਈ ਸੋਨੇ ਦੀ ਵਾਲੀ ਝਪਟ ਕੇ ਪਾਲ ਨਰਸਿੰਗ ਹੋਮ ਵਾਲੇ ਪਾਸੇ ਫ਼ਰਾਰ ਹੋ ਗਏ | ਬਾਅਦ ਵਿਚ ਉਨ੍ਹਾਂ ਨੇ ਥਾਣਾ ਸਿਟੀ-2 ਵਿਚ ਪਹੁੰਚ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ | ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਧੁੰਦ ਕਾਰਨ ਸਮਰਾਲਾ ਨੇੜੇ ਬੱਸ, ਕਾਰ ਤੇ ਮੋਟਰਸਾਈਕਲ 'ਚ ਹਾਦਸਾ, ਇਕ ਦੀ ਮੌਤ ਅਗਲੀ ਖ਼ਬਰ ਜਥੇਦਾਰ ਜੱਲ੍ਹਾ ਤੇ ਨਵਤੇਜ ਖੱਟੜਾ ਦੀ ਪ੍ਰਧਾਨਗੀ ਹੇਠ ਸਮੂਹ ਸੰਗਤਾਂ ਦੀ ਗੁ: ਮੰਜੀ ਸਾਹਿਬ ਕੋਟਾਂ ਵਿਖੇ ਮੀਟਿੰਗ
Ad Position 24