23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨੌਸਰਬਾਜ਼ਾਂ ਨੇ ਆੜ੍ਹਤੀਏ ਨੂੰ ਭਰਮਾ ਕੇ ਸੋਨੇ ਦੀ ਛਾਪ ਲਾਹੀ <br/>

Ad Position 21
No active advertisement
ਅਜੀਤ ਡੈਸਕ 01-11-2025
ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ)-ਬੀਤੇ ਦਿਨੀਂ ਢਿਲਵਾਂ ਰੋਡ 'ਤੇ ਮਾਤਾ ਨੈਣਾ ਦੇਵੀ ਮੰਦਰ ਨਜ਼ਦੀਕ ਮੋਟਰਸਾਈਕਲ ਸਵਾਰ ਨੌਸਰਬਾਜ਼ਾਂ ਵਲੋਂ ਇਕ ਆੜ੍ਹਤੀਏ ਨੂੰ ਭਰਮਾ ਕਿ ਉਸ ਦੀ ਸੋਨੇ ਦੀ ਛਾਪ ਲਾਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਆੜ੍ਹਤੀਏ ਅਸ਼ੋਕ ਕੁਮਾਰ ਭੋਲਾ ਰਾਮ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਦੀ ਫ਼ਰਨੀਚਰ ਵਾਲੀ ਦੁਕਾਨ ਦੇ ਸਾਹਮਣੇ ਬੈਠਾ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ਅੱਗੇ ਆ ਖੜੇ ਹੋਏ, ਜਿਨ੍ਹਾਂ ਆਪਣੀ ਜੇਬ ਵਿਚ 1 ਹਜ਼ਾਰ ਰੁਪਏ ਦੇ ਨੋਟ ਨੰਗੇ ਰੱਖੇ ਹੋਏ ਸਨ ਤਾਂ ਉਸ ਨੇ ਉਨ੍ਹਾਂ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਨੂੰ ਕਿਹਾ ਕਿ ਤੂੰ ਆਪਣੇ ਜੇਬ ਵਿਚ ਡਿਗ ਰਹੇ ਨੋਟਾਂ ਨੂੰ ਸਾਂਭ ਲੈ ਤਾਂ ਉਸ ਮੋਟਰਸਾਈਕਲ ਸਵਾਰ ਨੇ ਉਸ ਦੇ ਪੈਰੀਂ ਹੱਥ ਲਾ ਕੇ ਧੰਨਵਾਦ ਕੀਤਾ | ਉਪਰੰਤ ਉਸ ਨੇ ਕਿਹਾ ਕਿ ਜੇਬ ਵਿਚਲੇ ਕੁੱਝ ਪਲਾਸਟਿਕ ਦੀਆਂ ਡੀਟੀਆਂ ਮੇਰੀਆਂ ਬਹੁਤ ਜ਼ਰੂਰੀ ਸਨ, ਇਹ ਨਾ ਡਿਗ ਪੈਣ | ਐਨੇ ਵਿਚ ਹੀ ਇਕ ਕਾਰ 'ਤੇ ਸਵਾਰ ਤਿੰਨ ਚਾਰ ਵਿਅਕਤੀ ਉੱਤਰੇ 2 ਕਾਰ ਸਵਾਰਾਂ ਨੇ ਆ ਕੇ ਪਲਾਸਟਿਕ ਦੀਆਂ ਡੀਟੀਆਂ ਨਾਲ ਜੂਏ ਦੀ ਤਰ੍ਹਾਂ ਖੇਡਣਾ ਸ਼ੁਰੂ ਕੀਤਾ ਅਤੇ ਆਖਿਆ ਕਿ ਜੋ ਜਿੱਤਿਆ ਉਸ ਨੂੰ ਦੁੱਗਣੇ ਪੈਸੇ ਮਿਲਣਗੇ | ਅਜਿਹਾ ਕਰਦਿਆਂ ਉਹ ਆਪੋ ਵਿਚ ਇਹ ਖੇਡ ਖੇਡਦੇ ਰਹੇ ਤੇ ਕੋਲੇ ਦੇਖ ਰਹੇ ਅਸ਼ੋਕ ਕੁਮਾਰ ਦੀ ੳਾੁਗਲ ਵਿਚ ਪਾਈ 5 ਗ੍ਰਾਮ ਸੋਨੇ ਦੀ ਛਾਪ ਲਾਹ ਕੇ ਫ਼ਰਾਰ ਹੋ ਗਏ ਜਿਸ ਦਾ ਪਿੱਛਾ ਵੀ ਕਰਨ ਦਾ ਯਤਨ ਕੀਤਾ ਪਰ ਉਹ ਹੱਥ ਨਾ ਆਏ | ਇਸ ਤਰ੍ਹਾਂ ਦੀਆਂ ਵਾਰਦਾਤਾਂ ਪਹਿਲਾਂ ਵੀ ਮੰਡੀ ਵਿਚ ਕਈ ਵਾਰ ਵਾਪਰ ਚੁੱਕੀਆਂ ਹਨ ਅਤੇ ਪੁਲਿਸ ਅਜਿਹੇ ਨੌਸਰਬਾਜ਼ਾਂ ਨੂੰ ਅਜੇ ਤੱਕ ਕਾਬੂ ਨਹੀਂ ਕਰ ਸਕੀ | ਇਸ ਵਾਰਦਾਤ ਸਬੰਧੀ ਥਾਣਾ ਮੁਖੀ ਸ਼ਰੀਫ਼ ਖਾਂ ਨੂੰ ਮੋਬਾਈਲ 'ਤੇ ਜਾਣਕਾਰੀ ਦੇ ਦਿੱਤੀ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਘਾਲ ਕੇ ਅਜਿਹੇ ਨੌਸਰਬਾਜ਼ਾਂ ਨੂੰ ਕਾਬੂ ਕਰ ਲੈਣਗੇ | ਇਸ ਮੌਕੇ ਉਮੇਸ਼ ਮਿੱਤਲ, ਲੱਕੀ ਮਿੱਤਲ, ਮੱਖਣ ਤੇਲ ਵਾਲਾ, ਟੋਨੀ ਮਿੱਤਲ, ਰਾਜੂ ਮਾਰਕੰਡਾ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ, ਦੋ ਗੰਭੀਰ ਜ਼ਖਮੀ ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਇਕ ਨੌਜਵਾਨ ਕਾਬੂ
Ad Position 24