23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ, ਦੋ ਗੰਭੀਰ ਜ਼ਖਮੀ

Ad Position 21
No active advertisement
ਅਜੀਤ ਡੈਸਕ 01-11-2025
ਧਨੌਲਾ, 31 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਿਲਕ ਪਲਾਂਟ ਬਡਬਰ ਦੇ ਬਿਲਕੁਲ ਸਾਹਮਣੇ ਇਕ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਪਾਰਸ ਸ਼ਰਮਾ ਪੁੱਤਰ ਦੀਪਕ ਸ਼ਰਮਾ ਵਾਸੀ ਬਰਨਾਲਾ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ ਜਦਕਿ ਅੰਤਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਬਰਨਾਲਾ ਅਤੇ ਖੁਸ਼ਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਠੁੱਲੀਵਾਲ ਗੰਭੀਰ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਮੋਟਰਸਾਈਕਲ ਸਵਾਰ ਸੰਗਰੂਰ ਤੋਂ ਧਨੌਲਾ ਵੱਲ ਆ ਰਹੇ ਸਨ ਜਦਕਿ ਰੇਤੇ ਦੀ ਭਰੀ ਟਰਾਲੀ-ਟਰੈਕਟਰ ਰੋਂਗ ਸਾਈਡ ਬਡਬਰ ਤੋਂ ਸੰਗਰੂਰ ਵੱਲ ਜਾ ਰਿਹਾ ਸੀ | ਹਾਦਸੇ ਦੇ ਤੁਰੰਤ ਬਾਅਦ ਪਾਰਸ ਸ਼ਰਮਾ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਦੋਹਾਂ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਲਿਜਾਇਆ ਗਿਆ | ਖ਼ਬਰ ਸੁਣਦੇ ਹੀ ਇਲਾਕੇ ਅੰਦਰ ਸੋਗ ਫੈਲ ਗਿਆ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਮੌਕੇ ਚੋਰ ਰਹੇ ਸਰਗਰਮ <br/> ਅਗਲੀ ਖ਼ਬਰ ਨੌਸਰਬਾਜ਼ਾਂ ਨੇ ਆੜ੍ਹਤੀਏ ਨੂੰ ਭਰਮਾ ਕੇ ਸੋਨੇ ਦੀ ਛਾਪ ਲਾਹੀ <br/>
Ad Position 24