23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਗਰ ਕੀਰਤਨ ਮੌਕੇ ਚੋਰ ਰਹੇ ਸਰਗਰਮ <br/>

Ad Position 21
No active advertisement
ਅਜੀਤ ਡੈਸਕ 01-11-2025
ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ)-ਗੁਰਦੁਆਰਾ ਸਿੰਘ ਸਭਾ ਨਜ਼ਦੀਕ ਜਿੱਥੇ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ 'ਚ ਸੰਗਤ ਪੁੱਜੀ ਹੋਈ ਸੀ ਉੱਥੇ ਦੂਜੇ ਪਾਸੇ ਚੋਰ ਵੀ ਸਰਗਰਮ ਦਿਖਾਈ ਦਿੱਤੇ, ਜੋ ਸੰਗਤ ਦੇ ਭਾਰੀ ਇਕੱਠ ਦੌਰਾਨ ਚੋਰੀ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇ ਕੇ ਮੌਕੇ 'ਤੋਂ ਫ਼ਰਾਰ ਹੋ ਗਏ | ਇਸ ਸਬੰਧੀ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਪੀੜਤ ਔਰਤ ਸੁਰਿੰਦਰ ਕੌਰ ਪਤਨੀ ਬੀਰਦਵਿੰਦਰ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਇਕ ਭੋਗ ਸਮਾਗਮ 'ਚ ਸ਼ਾਮਲ ਹੋਣ ਲਈ ਆਈ ਹੋਈ ਸੀ | ਨਗਰ ਕੀਰਤਨ ਦੇ ਤਪਾ ਪਹੁੰਚਣ 'ਤੇ ਹੋਏ ਸੰਗਤ ਦੇ ਇਕੱਠ 'ਚ ਜਦ ਉਹ ਮੱਥਾ ਟੇਕਣ ਲੱਗੀ ਤਾਂ ਚੋਰ ਨੇ ਉਸ ਦੇ ਗਲੇ 'ਚ ਪਾਈ ਸੋਨੇ ਦੀ ਚੈਨੀ ਲਾਹ ਲਈ, ਜੋ ਲਗਭਗ ਢਾਈ ਤੋਲਿਆਂ ਦੀ ਸੀ | ਉਸ ਨੇ ਤੁਰੰਤ ਸ਼ੋਰ ਵੀ ਮਚਾਇਆ ਪ੍ਰੰਤੂ ਉਦੋਂ ਤੱਕ ਚੋਰ ਫ਼ਰਾਰ ਹੋ ਚੁੱਕੇ ਸਨ | ਇਸੇ ਤਰ੍ਹਾਂ ਇਕੱਠ 'ਚ ਇਕ ਹੋਰ ਵਿਅਕਤੀ ਬਲਵੰਤ ਸਰੋਏ ਦਾ ਬਟੂਆ ਕੱਢ ਲਏ ਜਾਣ ਦਾ ਸਮਾਚਾਰ ਹੈ, ਜਿਸ ਵਿਚ ਉਸ ਦੀ ਹਜ਼ਾਰਾਂ ਰੁਪਏ ਨਗਦੀ ਅਤੇ ਜ਼ਰੂਰੀ ਦਸਤਾਵੇਜ਼ ਸਨ | ਇਸ ਤੋਂ ਇਲਾਵਾ ਇਕ ਨੌਜਵਾਨ ਦਾ ਮੋਬਾਈਲ ਵੀ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ਸੀ, ਪ੍ਰੰਤੂ ਮੋਬਾਈਲ ਦਾ ਲਾਕ ਨਾ ਖੁੱਲਣ ਦੀ ਸੂਰਤ 'ਚ ਉਹ ਮੋਬਾਈਲ ਨੂੰ ਥੋੜ੍ਹੀ ਦੂਰੀ 'ਤੇ ਕਿਸੇ ਜਗ੍ਹਾ 'ਤੇ ਸੁੱਟ ਕੇ ਚਲੇ ਗਏ ਅਤੇ ਨੌਜਵਾਨ ਨੂੰ ਆਪਣਾ ਮੋਬਾਈਲ ਮਿਲ ਗਿਆ | ਫ਼ਿਲਹਾਲ ਪੁਲਿਸ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੱਖ-ਵੱਖ ਪਹਿਲੂਆਂ 'ਤੇ ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਾਮਾਲੂਮ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ, ਦੋ ਗੰਭੀਰ ਜ਼ਖਮੀ
Ad Position 24