21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਡਿਪਟੀ ਕਮਿਸ਼ਨਰ ਵਲੋਂ ਲੱਕੀ ਡਰਾਅ (ਪਰਾਲੀ) ਦੇ ਦੂਜੇ ਡਰਾਅ ਵਿਚ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟਾਂ ਦੀ ਵੰਡ <br/>

Ad Position 21
No active advertisement
ਅਜੀਤ ਡੈਸਕ 01-11-2025
ਬਰਨਾਲਾ, 31 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪਰਾਲੀ ਪ੍ਰਬੰਧਨ-2025 ਲਈ ਸਾਰੇ ਪਾਸੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਸਾਰੇ ਪੱਬਾਂ ਭਾਰ ਹੋ ਕੇ ਪਰਾਲੀ ਦਾ ਕਿਵੇਂ ਨਿਪਟਾਰਾ ਕੀਤਾ ਜਾਵੇ, ਇਸ ਦਾ ਕੀ ਉਪਰਾਲਾ ਕੀਤਾ ਜਾਵੇ, ਲਈ ਨਵੀਆਂ ਨਵੀਆਂ ਯੋਜਨਾਵਾਂ ਬਣਾ ਕੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੱਕੀ ਡਰਾਅ (ਪਰਾਲੀ) ਚਲਾਇਆ ਗਿਆ ਜਿਸ ਤਹਿਤ 7 ਲੱਖ ਰੁਪਏ ਉਨ੍ਹਾਂ ਕਿਸਾਨਾਂ ਲਈ ਰੱਖੇ ਗਏ ਹਨ, ਜੋ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਦੀ ਸੰਭਾਲ ਕਰਦੇ ਹਨ | ਇਸ ਡਰਾਅ ਤਹਿਤ ਹਰ ਹਫ਼ਤੇ 1 ਲੱਖ ਰੁਪਏ 25 ਕਿਸਾਨਾਂ ਵਿਚ ਵੰਡੇ ਜਾ ਰਹੇ ਹਨ | ਇਸ ਦਾ ਪਹਿਲਾ ਡਰਾਅ 21 ਅਕਤੂਬਰ 2025 ਨੂੰ ਕੱਢਿਆ ਗਿਆ ਸੀ ਤੇ ਦੂਜਾ ਡਰਾਅ ਇਸ ਹਫ਼ਤੇ ਕੱਢਿਆ ਗਿਆ ਹੈ | ਜਿਸ ਵਿਚ ਪਹਿਲਾ ਇਨਾਮ ਰਣਵੀਰ ਸਿੰਘ ਨਾਈਵਾਲਾ ਨੂੰ 20 ਹਜ਼ਾਰ ਰੁਪਏ, ਦੂਜਾ ਇਨਾਮ ਤਰਸੇਮ ਸਿੰਘ ਸੁਰਜੀਤਪੁਰਾ ਕੋਠੇ ਬਰਨਾਲਾ ਨੂੰ 15 ਹਜ਼ਾਰ ਰੁਪਏ ਤੇ ਤੀਸਰਾ ਇਨਾਮ ਕੁਲਦੀਪ ਸਿੰਘ ਉੱਗੋਕੇ ਨੂੰ 10 ਹਜ਼ਾਰ ਰੁਪਏ ਅਤੇ ਬਾਕੀ 22 ਕਿਸਾਨਾਂ ਨੂੰ 2500-2500 ਰੁਪਏ ਇਨਾਮ ਨਿਕਲਿਆ ਸੀ | ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜੇਤੂ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਬਰਨਾਲਾ ਜ਼ਿਲ੍ਹੇ ਵਿਚ ਪਰਾਲੀ ਦੀ ਸੰਭਾਲ ਕਰ ਕੇ ਵਾਤਾਵਰਨ ਰਖਵਾਲੇ ਬਣੇ ਹੋ, ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਦੂਤ ਬਣ ਕੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰ ਰਹੇ ਹੋ | ਕਿਸਾਨ ਰਣਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਤੇ 25 ਏਕੜ ਵਿਚ ਸੁਪਰਸੀਡਰ ਨਾਲ ਬਿਜਾਈ ਕਰਦੇ ਹਨ, ਉਨ੍ਹਾਂ ਨੂੰ ਕਦੇ ਕੋਈ ਸਮੱਸਿਆ ਨਹੀਂ ਆਈ | ਕਿਸਾਨ ਤਰਸੇਮ ਸਿੰਘ ਵਾਸੀ ਸੁਰਜੀਤਪੁਰਾ ਕੋਠੇ ਲਗਭਗ 8 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਆਲੂਆਂ ਦੀ ਬਿਜਾਈ ਕਰ ਰਿਹਾ ਹੈ | ਕਿਸਾਨ ਕੁਲਦੀਪ ਸਿੰਘ ਲਗਭਗ 4 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਆਲੂਆਂ ਦੀ ਬਿਜਾਈ ਕਰਦੇ ਹਨ | ਗੁਰਜੰਟ ਸਿੰਘ ਵਾਸੀ ਗੰਗਹੋਰ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੇ ਪਰਾਲੀ ਦੀਆਂ ਗੰਢਾਂ ਬਣਵਾਈਆਂ ਹਨ ਤੇ ਉਸ ਦੀਆਂ ਪਰਾਲੀ ਦੀਆਂ ਗੰਢਾਂ ਨਾਲ ਦੀ ਨਾਲ ਹੀ ਚੁੱਕੀਆਂ ਗਈਆਂ ਜਿਹੜੀਆਂ ਪਹਿਲਾਂ ਕਈ ਦਿਨ ਖੇਤਾਂ ਵਿਚ ਪਈਆਂ ਰਹਿੰਦੀਆਂ ਸਨ | ਇਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੇ ਆਪਣੇ ਪਰਾਲੀ ਸੰਭਾਲ ਕਰਨ ਦੇ ਤਜਰਬੇ ਸਾਂਝੇ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਦੀ ਸੂਬਾਈ ਪੱਧਰੀ ਮੀਟਿੰਗ ਹੋਈ <br/> ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਢਿਲਵਾਂ ਵਿਖੇ ਪਹੁੰਚਣ 'ਤੇ ਨਗਰ ਕੀਰਤਨ ਦਾ ਸਵਾਗਤ <br/>
Ad Position 24