ਤਪਾ ਮੰਡੀ, 31 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਲੌਕਿਕ ਨਗਰ ਕੀਰਤਨ ਅੱਜ ਤਪਾ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਪਹੁੰਚਿਆ | ਨਗਰ ਕੀਰਤਨ ਦਾ ਇਲਾਕੇ ਦੇ ਵੱਖ-ਵੱਖ ਥਾਵਾਂ 'ਤੇ ਸ਼ਹਿਰ ਨਿਵਾਸੀਆਂ, ਮੁਹਤਬਰ ਸ਼ਖ਼ਸੀਅਤਾਂ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀ ਵਲੋਂ ਜਿੱਥੇ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ | ਗੁਰਦੁਆਰਾ ਸਿੰਘ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਨਗਰ ਕੀਰਤਨ ਦੇ ਪਹੁੰਚਣ 'ਤੇ ਸੰਗਤ ਨੇ ਸ਼ਰਧਾ ਪੂਰਵਕ ਮੱਥਾ ਟੇਕਿਆ | ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ, ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਜਥੇਦਾਰ ਬਲਦੇਵ ਸਿੰਘ ਚੂੰਘਾ, ਬਾਬਾ ਬੂਟਾ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ, ਬੇਅੰਤ ਮਾਂਗਟ, ਨੰਬਰਦਾਰ ਜੁਗਰਾਜ ਸਿੰਘ, ਜੱਸੀ ਚੱਠਾ, ਜਗਤਾਰ ਸਿੰਘ ਤਾਰੀ, ਨੱਥੂ ਰਾਮ, ਗੁਰਮੇਲ ਸਿੰਘ, ਜੀਤ ਸਿੰਘ, ਲਖਵਿੰਦਰ ਸਿੰਘ, ਬਲਵੰਤ ਸਰੋਏ, ਜੀਵਨ ਅÏਜਲਾ, ਜਸਵਿੰਦਰ ਸਿੰਘ ਲੱਧੜ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ ਪਾਲੀ, ਬਿੱਟੂ ਬਰਾੜ, ਰਣਦੀਪ ਸਿੰਘ ਢਿਲਵਾਂ, ਕੁਲਵਿੰਦਰ ਸਿੰਘ ਕਿੰਦੀ ਢਿਲਵਾਂ, ਨੰਬਰਦਾਰ ਸਤਵਿੰਦਰ ਸਿੰਘ ਸੋਨਾ, ਕਾਲਾ ਸਿੰਘ, ਪਰਮਜੀਤ ਸਿੰਘ ਪੰਮਾ ਤਾਜੋ, ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ, ਨਾਥ ਸਿੰਘ ਹਮੀਦੀ ਮਹਿਲ ਕਲਾਂ, ਮਹਿਮਾ ਚੱਠਾ, ਭੋਲਾ ਸਿੰਘ ਪ੍ਰਚਾਰ ਸਕੱਤਰ ਕਮੇਟੀ ਮੈਂਬਰ, ਜੋਗਿੰਦਰ ਸਿੰਘ ਮੋਗਾ, ਭਗਵੰਤ ਚੱਠਾ, ਸਰਬੀ ਪੰਧੇਰ, ਟੀਟੂ ਦੀਕਸ਼ਤ, ਜੀਤ ਸਿੰਘ, ਜੱਗਾ ਅÏਜਲਾ, ਮਹੰਤ ਰਘੁਬੀਰ ਦਾਸ, ਗੁਰਨੈਬ ਸਿੰਘ, ਬਲਜਿੰਦਰ ਸਿੰਘ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਜਸਵਿੰਦਰ ਸਿੰਘ, ਤੇਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀ ਸਮੁੱਚੀ ਸੰਗਤ ਹਾਜ਼ਰ ਸੀ |