ਮਹਿਲ ਕਲਾਂ, 31 ਅਕਤੂਬਰ (ਅਵਤਾਰ ਸਿੰਘ ਅਣਖੀ)-ਸਿਵਲ ਸਰਜਨ ਬਰਨਾਲਾ ਡਾ: ਬਲਜੀਤ ਸਿੰਘ ਅਤੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਅÏਰਤਾਂ ਲਈ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਦੌਰਾਨ ਡਾ: ਅੰਜੂ ਵਰਮਾ ਵਲੋਂ ਗਰਭਵਤੀ ਅÏਰਤਾਂ ਦੀ ਵਿਸਥਾਰਪੂਰਵਕ ਮੈਡੀਕਲ ਜਾਂਚ ਕੀਤੀ ਗਈ | ਇਸ ਮੌਕੇ ਐਲ.ਐਚ.ਵੀ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਗਰਭਕਾਲ ਅਤੇ ਜਣੇਪੇ ਦੌਰਾਨ ਮੌਤ ਦਰ ਨੂੰ ਘਟਾਉਣਾ ਤੇ ਜੱਚਾ-ਬੱਚਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਕੈਂਪ ਦੌਰਾਨ ਗਰਭਵਤੀ ਅÏਰਤਾਂ ਦਾ ਬੀ.ਪੀ., ਸ਼ੂਗਰ, ਹੀਮੋਗਲੋਬਿਨ ਅਤੇ ਹੋਰ ਜ਼ਰੂਰੀ ਟੈਸਟ ਕੀਤੇ ਜਾਂਦੇ ਹਨ | ਇਸ ਨਾਲ ਹਾਈ ਰਿਸਕ ਗਰਭਵਤੀ ਅÏਰਤਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਸੁਰੱਖਿਅਤ ਜਣੇਪੇ ਲਈ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ | ਇਸ ਮੌਕੇ ਸੀ.ਐਚ.ਓ. ਸੁਖਵੀਰ ਕੌਰ ਨੇ ਗਰਭਵਤੀ ਅÏਰਤਾਂ ਨੂੰ ਗਰਭਕਾਲ ਦੌਰਾਨ ਸਹੀ ਖ਼ੁਰਾਕ, ਨਿਯਮਿਤ ਕਸਰਤ, ਬੱਚੇ ਨੂੰ ਦੁੱਧ ਪਿਲਾਉਣ ਦੇ ਤਰੀਕੇ, ਸੰਪੂਰਨ ਟੀਕਾਕਰਨ ਅਤੇ ਬੱਚਿਆਂ ਵਿਚਕਾਰ ਅੰਤਰਾਲ ਬਣਾਈ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸੀ.ਐਚ.ਓ. ਸੁਭਾਸ਼, ਏ.ਐਨ.ਐਮ. ਗੁਰਵੀਰ ਕੌਰ, ਏ.ਐਨ.ਐਮ. ਜਸਵੀਰ ਕੌਰ, ਤੇ ਆਸ਼ਾ ਵਰਕਰਾਂ ਨੇ ਵੀ ਕੈਂਪ ਦੀ ਸਫਲਤਾ ਲਈ ਸਰਗਰਮ ਭੂਮਿਕਾ ਨਿਭਾਈ |