ਹੰਡਿਆਇਆ, 1 ਨਵੰਬਰ (ਗੁਰਜੀਤ ਸਿੰਘ ਖੁੱਡੀ)-ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰਪਾਲ ਸਿੰਘ ਦੀ ਰਹਿਨੁਮਾਈ ਤੇ ਸਕੂਲ ਮੁਖੀ ਰਣਜੀਤ ਸਿੰਘ ਜੰਡੂ ਦੀ ਅਗਵਾਈ ਵਿਚ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਵਿਦਿਆਰਥੀਆਂ ਵਿਚ ਕਲਾ ਦੀ ਰੁਚੀ ਅਤੇ ਹੁਨਰ ਨੂੰ ਉਭਾਰਨ ਲਈ ਤਿੰਨ ਰੋਜ਼ਾ ਆਰਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੈਡਮ ਪਰਮਿੰਦਰ ਕੌਰ ਅਤੇ ਅੰਮਿ੍ਤ ਪਾਲ ਸਿੰਘ ਨੇ ਸਕੂਲ ਦੇ ਲਗਭਗ 70 ਵਿਦਿਆਰਥੀਆਂ ਨੂੰ ਕੈਲੀਗਰਾਫੀ, ਪੇਪਰ ਕਟਿੰਗ ਅਤੇ ਫ਼੍ਰੀ ਹੈਂਡ ਡਰਾਇੰਗ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਈਆਂ ਕਲਾਕਿ੍ਤਾਂ ਨਾਲ ਵਰਕਸ਼ਾਪ ਰੂਮ ਦੀ ਪੂਰੀ ਸਜਾਵਟ ਕੀਤੀ | ਇਸ ਮੌਕੇ ਲੈਕ: ਗੁਰਲਾਲ ਸਿੰਘ, ਰੁਪਿੰਦਰ ਸਿੰਘ, ਮੈਡਮ ਹਿਤਾਕਸ਼ੀ, ਹਰਸਾ ਰਾਣੀ, ਮਨਿੰਦਰ ਕੌਰ, ਮਨਦੀਪ ਸ਼ਰਮਾ, ਪੂਨਮ ਸ਼ਰਮਾ, ਨੇਹਾ, ਕੋਮਲ ਗੋਇਲ, ਪਿ੍ਤਪਾਲ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ |