ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਟੈਂਟ ਦੇ ਸਾਮਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/>

Ad Position 21
No active advertisement
ਖੱੁਡੀ ਕਲਾਂ ਵਿਖੇ ਅੱਗ ਕਾਰਨ ਸੜੇ ਮੋਟਰਸਾਈਕਲ ਤੇ ਹੋਰ ਸਾਮਾਨ ਦਿਖਾਉਂਦੇ ਹੋਏ ਚਮਕੌਰ ਸਿੰਘ ਤੇ ਪਿੰਡ ਦੇ ਪਤਵੰਤੇ | ਤਸਵੀਰ : ਗੁਰਜੀਤ ਸਿੰਘ ਖੱੁਡੀ <br/> 02-11-2025
ਹੰਡਿਆਇਆ, 1 ਨਵੰਬਰ (ਗੁਰਜੀਤ ਸਿੰਘ ਖੱੁਡੀ)-ਟੈਂਟ ਦੇ ਸਮਾਨ ਨੂੰ ਅਚਾਨਕ ਅੱਗ ਲੱਗਣ ਕਰ ਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚਮਕੌਰ ਸਿੰਘ ਸੋਨੀ ਪੱੁਤਰ ਸੇਰ ਸਿੰਘ ਨੇੜੇ ਡਾ: ਭੀਮ ਰਾਓ ਅੰਬੇਦਕਰ ਬੱੁਤ, ਖੱੁਡੀ ਕਲਾਂ ਵਿਖੇ ਅੱਜ ਸਵੇਰੇ ਘਰ ਦੇ ਨਾਲ ਦੁਕਾਨ 'ਚ ਅਚਾਨਕ ਅੱਗ ਲੱਗ ਗਈ | ਜਿਸ ਨੂੰ ਬੁਝਾਉਣ ਲਈ ਵਾਸੀਆਂ ਤੇ ਅੱਗ ਬੁਝਾਉ ਦੋ ਗੱਡੀਆਂ ਨੇ ਬਰਨਾਲਾ ਤੋਂ ਆ ਕੇ ਕਾਬੂ ਪਾਇਆ | ਚਮਕੌਰ ਸਿੰਘ ਪੀੜਤ ਨੇ ਦੱਸਿਆ ਕਿ ਦੁਕਾਨ 'ਚ ਪਏ ਗੱਦੇ, ਇਕ ਮੋਟਰਸਾਈਕਲ, ਕੰਬਲ ਤੇ ਭੱਠੀਆਂ ਅੱਗ ਲੱਗਣ ਨਾਲ ਸੜ ਗਈਆਂ ਤੇ ਅੱਗ ਨਾਲ ਛੱਤ ਦੇ ਖਲੇਪੜ ਲਹਿ ਗਏ | ਉਨ੍ਹਾਂ ਕਿਹਾ ਕਿ ਮੇਰਾ ਸਮਾਨ ਤੇ ਦੁਕਾਨ ਦਾ 5 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ | ਫਾਇਰ ਬਿ੍ਗੇਡ ਬਰਨਾਲਾ ਵਲੋਂ ਚਮਕੌਰ ਸਿੰਘ, ਅਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਹਰਮਨਦੀਪ ਸਿੰਘ, ਰਣਜੀਤ ਸਿੰਘ, ਗੁਰਨਿੰਦਰ ਸਿੰਘ ਨੇ ਪੱੁਜ ਕੇ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ | ਪਿੰਡ ਦੇ ਸਰਪੰਚ ਸਿਮਰਜੀਤ ਸਿੰਘ, ਸਾਬਕਾ ਸਰਪੰਚ ਗੁਰਤੇਜ ਸਿੰਘ ਖੱੁਡੀ, ਪੰਚ ਜੋਰਾ ਸਿੰਘ, ਪੰਚ ਬਲਜੀਤ ਸਿੰਘ, ਯਾਦਵਿੰਦਰ ਸਿੰਘ ਬਾਜਵਾ, ਮਾ: ਜਗਦੇਵ ਸਿੰਘ, ਧੰਨਜੀਤ ਸਿੰਘ, ਬੀਰਪਾਲ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਹੰਡਿਆਇਆ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪਰਾਲੀ ਦੇ ਸੁਚੱਜੇ ਨਿਬੇੜੇ ਦੀ ਸਮੀਖਿਆ ਲਈ ਜ਼ਿਲ੍ਹੇ 'ਚ ਖੇਤਾਂ ਦਾ ਦੌਰਾ <br/>
Ad Position 24
No active advertisement