ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗਰੀਨ ਫ਼ੀਲਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਸਮਾਗਮ ਵਿਚ ਪੁਜ਼ੀਸ਼ਨਾਂ ਕੀਤੀਆਂ ਹਾਸਿਲ <br/>

Ad Position 21
No active advertisement
ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਜੇਤੂ ਵਿਦਿਆਰਥੀ ਸਕੂਲ ਸਟਾਫ਼ ਨਾਲ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 02-11-2025
ਧਨੌਲਾ, 1 ਨਵੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ ਕਰਵਾਏ ਦਸਤਾਰ, ਸ਼ਬਦ ਗਾਇਨ, ਕਵੀਸ਼ਰੀ ਗਾਇਨ ਅਤੇ ਗੁਰਬਾਣੀ ਕੰਠ ਮੁਕਾਬਲੇ ਵਿਚ ਭਾਗ ਲਿਆ | ਜਿਸ ਵਿਚ ਸ਼ਬਦ ਗਾਇਨ ਵਿਚ ਚਾਹਤਪ੍ਰੀਤ ਕੌਰ ਕਲਾਸ ਦਸਵੀਂ, ਰਾਜਵਿੰਦਰ ਕੌਰ ਕਲਾਸ ਦਸਵੀਂ, ਜਸਮੀਨ ਕੌਰ ਕਲਾਸ ਦਸਵੀਂ, ਸੰਜਨਾ ਕਲਾਸ ਦਸਵੀਂ ਅਤੇ ਅਕਾਸ਼ਦੀਪ ਕੌਰ ਕਲਾਸ ਅੱਠਵੀਂ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ | ਗੁਰਬਾਣੀ ਕੰਠ ਮੁਕਾਬਲੇ 'ਚ ਜੈਸਮੀਨ ਕੌਰ ਕਲਾਸ ਅੱਠਵੀਂ ਨੇ ਦੂਜਾ ਸਥਾਨ ਹਾਸਲ ਕੀਤਾ | ਜੇਤੂ ਵਾਲੀਆਂ ਵਿਦਿਆਰਥਣਾਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ, ਇੰਚਾਰਜ ਅਜਿੰਦਰਪਾਲ ਟਿਵਾਣਾ, ਮੈਡਮ ਅਮਨਦੀਪ, ਅਧਿਆਪਕ ਰਵਿੰਦਰ ਰਵੀ ਅਤੇ ਸੰਗੀਤ ਅਧਿਆਪਕ ਅਵਤਾਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 62ਵੀਂ ਸਾਲਾਨਾ ਅਥਲੈਟਿਕਸ ਮੀਟ 'ਚ ਯੂਨੀਵਰਸਿਟੀ ਕਾਲਜ ਦੇ ਅਥਲੀਟਾਂ ਨੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ... ਅਗਲੀ ਖ਼ਬਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਭਰੇ ਫਾਰਮ ਸੂਬਾ ਦਫ਼ਤਰ ਨੂੰ ਸੌਂਪੇ <br/>
Ad Position 24
No active advertisement