ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

62ਵੀਂ ਸਾਲਾਨਾ ਅਥਲੈਟਿਕਸ ਮੀਟ 'ਚ ਯੂਨੀਵਰਸਿਟੀ ਕਾਲਜ ਦੇ ਅਥਲੀਟਾਂ ਨੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ <br/>

Ad Position 21
No active advertisement
ਜੇਤੂ ਖਿਡਾਰੀਆਂ ਦਾ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪਹੁੰਚਣ 'ਤੇ ਸਵਾਗਤ ਕਰਨ ਮੌਕੇ ਕਾਲਜ ਸਟਾਫ਼ ਤੇ ਹੋਰ | ਅਜੀਤ <br/> 02-11-2025
ਬਰਨਾਲਾ, 1 ਨਵੰਬਰ (ਅਸ਼ੋਕ ਭਾਰਤੀ)-62ਵੀਂ ਸਾਲਾਨਾ ਅਥਲੈਟਿਕਸ ਮੀਟ 2025-26 ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਵਿਖੇ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿਦਿਆਰਥੀ ਗੁਰਵੀਰ ਸਿੰਘ ਬੀ.ਏ. ਭਾਗ ਤੀਜਾ, ਪੁਸ਼ਪਿੰਦਰ ਸਿੰਘ ਬੀ.ਏ. ਭਾਗ ਦੂਜਾ ਨੇ ਪੁਰਸ਼ਾਂ ਦੇ ਹੈਮਰ ਥਰੋ ਮੁਕਾਬਲਿਆਂ ਵਿਚ ਕ੍ਰਮਵਾਰ ਸੋਨੇ ਅਤੇ ਤਾਂਬੇ ਦੇ ਤਗਮੇ ਜਿੱਤੇ ਅਤੇ ਅÏਰਤਾਂ ਦੇ ਗੋਲਾ ਸੁੱਟਣ ਦੇ ਮੁਕਾਬਲਿਆਂ ਵਿਚ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਸਿਮਰਨ ਕੌਰ ਨੇ ਚਾਂਦੀ ਅਤੇ ਹੈਮਰ ਥਰੋ ਵਿਚ ਤਾਂਬੇ ਦਾ ਤਗਮਾ ਜਿੱਤਿਆ | ਇਸ ਮੌਕੇ ਕਾਲਜ ਵਿਚ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਕਾਲਜ ਦੇ ਇੰਚਾਰਜ ਡਾ: ਵਿਭਾ ਅਗਰਵਾਲ ਨੇ ਦੱਸਿਆ ਕਿ ਗੁਰਵੀਰ ਸਿੰਘ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲੇ ਜੋ ਮੈਗਲੁਰੂ ਕਰਨਾਟਕਾ ਵਿਚ ਜਨਵਰੀ ਦੇ ਦੂਜੇ ਹਫ਼ਤੇ ਹੋਣਗੇ ਉਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਪ੍ਰਤੀਨਿਧਤਾ ਕਰੇਗਾ | ਇਸ ਮੌਕੇ ਕਾਲਜ ਦੇ ਇੰਚਾਰਜ ਡਾ: ਵਿਭਾ ਅਗਰਵਾਲ, ਟੀਮ ਦੇ ਕੋਚ ਅਤੇ ਸਰੀਰਕ ਸਿੱਖਿਆ ਪ੍ਰੋਫੈਸਰ ਡਾ: ਸੁਖਰਾਜ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰੋ: ਹਰਕੰਵਲਜੀਤ ਸਿੰਘ, ਡਾ: ਗਗਨਦੀਪ ਕੌਰ, ਡਾ: ਹਰਪ੍ਰੀਤ ਰੂਬੀ, ਪ੍ਰੋ: ਲਵਪ੍ਰੀਤ ਸਿੰਘ, ਪ੍ਰੋ: ਰਾਮਪਾਲ, ਪ੍ਰੋ: ਵਿਪਿਨ ਗੋਇਲ, ਪ੍ਰੋ: ਗੁਰਮੇਲ ਸਿੰਘ, ਡਾ: ਹਰਵਿੰਦਰ ਸਿੰਘ, ਡਾ: ਮੇਜਰ ਸਿੰਘ, ਪ੍ਰੋ: ਹਰਪ੍ਰੀਤ ਸਿੰਘ, ਪ੍ਰੋ: ਪੂਸਾ ਗਰਗ, ਪ੍ਰੋ: ਪੂਨਮ, ਪ੍ਰੋ: ਗੁਰਜੀਤ ਕੌਰ, ਡਾ: ਰਿਪੂਜੀਤ ਕੌਰ, ਪ੍ਰੋ: ਜਸਵਿੰਦਰ ਕੌਰ, ਪ੍ਰੋ: ਸੀਮਾ ਰਾਣੀ, ਪ੍ਰੋ: ਪ੍ਰੀਆ, ਪ੍ਰੋ: ਟੀਨਾ ਰਤਨ, ਪ੍ਰੋ: ਸ਼ਿਵਾਨੀ, ਪ੍ਰੋ: ਮਨਪ੍ਰੀਤ ਕੌਰ ਸਿੱਧੂ, ਪ੍ਰੋ: ਚਾਹਤ, ਪ੍ਰੋ: ਮਨਪ੍ਰੀਤ ਕੌਰ, ਸ: ਜਸਵਿੰਦਰ ਸਿੰਘ ਭੱਠਲ, ਜਗਤਾਰ ਸਿੰਘ ਅਤੇ ਸ੍ਰੀ ਮਨਪ੍ਰੀਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਭਾਤ ਫੇਰੀ 'ਚ ਸ਼ਾਮਿਲ ਪੰਜ ਪਿਆਰਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਸਮਾਗਮ ਵਿਚ ਪੁਜ਼ੀਸ਼ਨਾਂ ਕੀਤੀਆਂ ਹਾਸਿਲ <br/>
Ad Position 24
No active advertisement